ਪ੍ਰਾਪਰਟੀਆਂ ਸੰਬੰਧੀ ਪਬਲਿਕ ਦੀ ਸਹੂਲਤ ਲਈ ਨਿਗਮ ਵਲੋਂ ਕਰਵਾਇਆ ਜਾ ਰਿਹਾ ਹੈ ਸਰਵੇ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਵਿੱਚ ਪੈਂਦੀਆ ਪ੍ਰਾਪਰਟੀਆ ਸਬੰਧੀ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਵਲੋਂ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਸਰਵੇ ਰਾਹੀਂ ਹਰੇਕ ਪ੍ਰਾਪਰਟੀ ਮਾਲਕ ਨੂੰ ਇੱਕ ਯੂਨੀਕ ਆਈ.ਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਯੂਨਿਕ ਆਈ.ਡੀ ਜਰਨੇਟ ਹੋਣ ਨਾਲ ਪਬਲਿਕ ਲਈ ਪ੍ਰਾਪਰਟੀ ਟੈਕਸ, ਵਾਟਰ ਸਪਲਾਈ, ਟਰੇਡ ਲਾਇੰਸੈਂਸ ਅਤੇ ਬਿਲਡਿੰਗ ਨਕਸ਼ਾ ਆਦਿ ਦਾ ਕੰਮ ਨਗਰ ਨਿਗਮ ਦੇ ਦਫਤਰ ਵਿਖੇ ਅਸਾਨੀ ਨਾਲ ਕਰਵਾਇਆ ਜਾ ਸਕਦਾ ਹੈ।

Advertisements

ਇਸ ਲਈ ਸ਼ਹਿਰ ਵਾਸੀਆਂ ਵਲੋਂ ਸਰਵੇ ਟੀਮ ਨੂੰ ਪ੍ਰਾਪਰਟੀ ਟੈਕਸ ਵਾਟਰ ਸਪਲਾਈ, ਸੀਵਰੇਜ਼ ਅਤੇ ਟਰੇਡ ਲਾਈਸੰਸ ਦੀ ਰਸੀਦ ਦਖਾਉਣੀ ਹੋਵੇਗੀ। ਨਗਰ ਨਿਗਮ ਵਲੋਂ ਕਰਵਾਇਆ ਜਾ ਰਿਹੇ ਇਸ ਸਰਵੇ ਸਬੰਧੀ ਕੋਈ ਵੀ ਫੀਸ ਪਬਲਿਕ ਕੋਲੋ ਨਹੀਂ ਲਈ ਜਾਵੇਗੀ। ਇਸ ਦੀ ਕੋਈ ਵੀ ਫੀਸ ਨਹੀਂ ਹੈ। ਜੇਕਰ ਇਸ ਸਬੰਧੀ ਸਰਵੇਅਰ ਕੋਈ ਫੀਸ ਦੀ ਮੰਗ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਸੁਪਰਡੰਟ, ਅਮਿਤ ਕੁਮਾਰ 96464-00467 ਅਤੇ ਇੰਸਪੈਕਟਰ ਮੁਕਲ ਕੇਸਰ 94178-83355 ਮੋਬਾਇਲ ਨੰਬਰਾ ਤੇ ਕੀਤੀ ਜਾ ਸਕਦੀ ਹੈ। ਇਸ ਯੂਨੀਕ ਆਈ.ਡੀ ਦਾ ਸਰਵੇ ਸਬੰਧੀ ਪਬਿਲਕ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ।

LEAVE A REPLY

Please enter your comment!
Please enter your name here