ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਕੀਤੀ ਗਈ ਪੈਨਡਾਊਨ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਦ ੇਦਫਤਰ ਵਿਚ ਪੰਜਾਬ ਦੇ ਸੱਦੇ ਤੇ ਅੱਜ 18 ਅਗਸਤ ਨੂੰ  ਪੈਨਡਾਊਨ ਹੜਤਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਮੁਲਾਜਮ ਹੜਤਾਲ ਤੇ ਕਿਉਂ ਗਏ। ਉਹਨਾਂ ਨੇ ਦੱਸਿਆ ਕਿ ਆਊਟਸੋਰਸ ਤੇ ਲੱਗੇ ਸਾਰੇ ਮੁਲਾਜਮ ਕਿਸੇ ਵੀ ਫਲੀਡ ਵਿਚ ਕੰਮ ਕਰਦੇ ਹੋਣ ਉਹਨਾਂ ਨੂੰ ਪੱਕਾ ਕੀਤਾ ਜਾਵੇ, ਇਹ ਵੀ ਦੱਸਿਆ ਕਿ 2400 ਰੁਪਏ ਡਿਵਲੈਪਮੈਂਟ ਟੈਕਸ ਮੁਲਾਜਮਾ ਤੇ ਲਗਾਇਆ ਗਿਆ ਹੈ ਪਰੰਤੂ ਵਿਧਾਇਕ ਅਤੇ ਸੰਸਦ ਕੋਈ ਟੈਕਸ ਨਹੀਂ ਦੇ ਰਹੇ। 2004 ਤੋਂ ਬਾਅਦ ਲੱਗੇ ਮੁਲਾਜਮਾ ਨੂੰ ਪੈਨਸ਼ਨ ਨਹੀਂ ਪਰੰਤੂ ਵਿਧਾਇਕ ਅਤੇ ਸੰਸਦ 5-5, 6-6 ਪੈਨਸ਼ਨਾਂ ਲੈ ਕੇ ਨਾਲ ਤਨਖਾਹਾ ਲੈ ਰਹੇ ਹਨ। ਮੁਲਾਜਮਾ ਦਾ ਮੋਬਾਇਲ ਭੱਤਾ ਘਟਾ ਕੇ 150-175-200 ਰੁਪਏ ਪ੍ਰਤੀ ਮਹੀਨਾ ਕੀਤਾ ਹੈ।

Advertisements

ਜਦਕਿ ਐਮ.ਐਲ.ਏ/ਐਮ.ਪੀ ਨੂੰ ਟੈਲੀਫੋਨ ਭੱਤਾ 15000/ ਰੁਪਏ ਪ੍ਰਤੀ ਮਹੀਨਾ ਹੈ। ਮੁਲਾਜਮਾ ਦਾ 3 ਸਾਲ ਦਾ ਪਰਖਕਾਲ ਹੈ ਅਤੇ ਰਾਜਨੀਤਿਕਾ ਦਾ ਕੋਈ ਪਰਖਕਾਲ ਦਾ ਸਮਾਂ ਨਹੀਂ ਹੈ ਅਤੇ ਕੋਈ ਬੇਸਿਕ ਪੇਅ ਨਹੀਂ ਹੈ ਬਲਕਿ ਪੂਰੇ ਭੱਤੇ ਅਤੇ ਵੇਤਨ ਦੇਣਾ ਹੈ, ਚੋਣ ਮੈਨੀਫੈਸਟੋ ਵਿਚ ਠੇਕਾ ਪ੍ਰਣਾਲੀ ਤੇ ਰੱਖੇ ਮੁਲਾਜਮਾ ਨੂੰ ਪੱਕੇ ਕਰਨਾ, ਸਫਾਈ ਸੇਵਕ ਨੂੰ 1000 ਰੁਪਏ ਸਪੂਲਭੱਤਾ ਦੇਣਾ ਸ਼ਹਿਰ ਦੀਆਂ ਬੀਟਾ ਅਨੁਸਾਰ ਸਫਾਈ ਸੇਵਕ ਭਰਤੀ ਕਰਨੇ, ਪੈਨਸ਼ਨ ਸਕੀਮ ਲਾਗੂ ਕਰਨੀ, ਯੋਗਤਾ ਰੱਖਣ ਵਾਲੇ ਸਫਾਈ ਰੱਖਣ ਵਾਲੇ ਕਰਮਚਾਰੀ ਦਰਜਾ-4, ਸੀਵਰਮੈਨ, ਮਾਲੀ ਆਦਿ ਨੂੰ 5 ਸਾਲ ਦੇ ਤਜਰਬੇ ਤੋਂ ਬਾਅਦ ਤਰੱਕੀ ਦੇਣਾ, ਤਰਸ ਤੇ ਅਧਾਰ ਤੇ ਨੌਕਰੀ ਬਿਨਾ ਸ਼ਰਤ ਤੇ ਦੇਣਾ ਆਦਿ ਨਾਲ ਹੋਰ ਵੀ ਮੰਗਾਂ ਹਨ ਜੋ ਕਿ ਸਰਕਾਰ ਨੁੰ ਪਹਿਲਾ ਹੀ ਦੱਸੀਆ ਜਾ ਚੁੱਕੀਆ ਹਨ।

ਇਸ ਮੌਕੇ ਤੇ ਕੁਲਵੰਤ ਸਿੰਘ ਸੈਣੀ ਨੇ ਆਪਣੇ ਭਾਸ਼ਨ ਵਿਚ ਸਰਕਾਰ ਨੂੰ ਮੁਲਾਜਮ ਮਾਰੂ ਨੀਤੀਆ ਕਰਕੇ ਦੋ ਸ਼ੀਕਰਾਰ ਦਿੱਤਾ ਅਤੇ ਮੁਲਾਜਮਾ ਨੂੰ ਬੇਨਤੀ ਕੀਤੀ ਕਿ ਸਾਰੇ ਮੁਲਾਜਮ ਪੰਜਾਬ ਲੈਵਲ ਤੇ ਇੱਕ ਮੰਚ ਤੇ ਇਕੱਠੇ ਹੋਕੇ ਰਾਜਨੀਤਿਕ ਪਾਰਟੀਆ ਨੂੰ ਚਲਦਾ ਕਰਨ ਤਾਂ ਜੋ ਗਰੀਬ ਅਤੇ ਮੁਲਾਜਮਾ ਦੀ ਰੱਖਿਆ ਹੋ ਸਕੇ ਅਤੇ ਉਹਨਾਂ ਨੂੰ ਬਣਦਾ ਹੱਕ ਮਿਲ ਸਕੇ। ਇਸ ਹੜਤਾਲ ਵਿਚ ਰਾਜਾਹੰਸ ਪ੍ਰਧਾਨ, ਸੰਨੀਲ ਹੋਰੀਆ, ਜੈ ਗੋਪਾਲ ਅਤੇ ਹਰਬਿਲਾਸ, ਜੈ ਪਾਲ, ਲਾਲ ਚੰਦ, ਅਸ਼ਵਨੀ ਲੱਡੂ, ਰਾਜਬੰਸ ਕੌਰ, ਜੋਤੀ ਸੈਣੀ, ਮੁਕਲ ਕੇਸਰ, ਨਵਜੀਵਨ ਭਾਟੀਆ, ਰਾਹੁਲ ਸ਼ਰਮਾ, ਕੁਲਵਿੰਦਰ ਸਿੰਘ, ਅਮਿਤ ਗਿੱਲ, ਦੀਪੂ ਆਦੀਆ, ਰਜਿੰਦਰ ਕੁਮਾਰ, ਰੱਜਤ ਹੰਸ, ਆੂ ਬੱਤਰਾ, ਜਿੰਦਰੀ, ਕੈਲੂ, ਸੋਹਣ ਆਦੀਆ, ਲਵਦੀਪ, ਬੰਟੀ, ਸੂਰਜ, ਗੌਰਵ, ਦੀਪਕ ਹੰਸ, ਸ਼ਿਲਪਾ ਸੈਣੀ ਸ਼ਾਮਲ ਸਨ।

LEAVE A REPLY

Please enter your comment!
Please enter your name here