ਭੁੰਨੋ ਵਿਖੇ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਦੇ ਵਿਦਿਆਰਥੀ ਹੋਏ ਸਨਮਾਨਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਿਖੇ ਸਕੂਲ ਮੁੱਖੀ ਜਸਵੀਰ ਸਿੰਘ ਖਾਬੜਾ ਦੀ ਅਗਵਾਈ ਹੇਠ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਵਿੱਚ ਜਿਲੇ ਵਿੱਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ, ਗ੍ਰਾਮ ਪੰਚਾਇਤ ਭੁੰਨੋ, ਐਸ.ਐਮ.ਸੀ ਅਤੇ ਸਕੂਲ ਸਟਾਫ ਵਲੋਂ ਭਾਸ਼ਣ ਮੁਕਾਬਲੇ ਵਿੱਚ ਜਿਲੇ• ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਐਲੀਮੈਂਟਰੀ ਸਕੂਲ ਭੁੰਨੋ ਦੀ ਵਿਦਿਆਰਥਣ ਸਿਮਰਨ ਤੇ ਸਹੀ ਸ਼ਬਦ ਜੋੜ (ਅੰਗਰੇਜੀ ) ਵਿੱਚ ਜਿਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸਲੋਨੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਸਕੂਲ ਮੁੱਖੀ ਜਸਵੀਰ ਸਿੰਘ ਖਾਬੜਾ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਦੂਜੀ ਵਾਰ ਸਰਕਾਰੀ ਐਲੀਮੈਂਟਰੀ ਸਕੂਲ ਭੁੰਨੋ ਦੇ ਵਿਦਿਆਰਥੀਆਂ ਵਲੋਂ ਜਿਲੇ ਵਿੱਚੋਂ ਪਹਿਲੀਆਂ ਤੇ ਦੂਸਰੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਤੇ ਇਹਨਾਂ ਦੀ ਤਿਆਰੀ ਵਿੱਚ ਮੈਡਮ ਕਰਮਜੀਤ ਕੌਰ ਦਾ ਅਹਿਮ ਰੋਲ ਹੈ ਤੇ ਅੱਜ ਵੀ ਬੱਚਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੋਰ ਤੇ ਸਕੂਲ ਆਏ ਹਨ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਕੈਪਟਨ ਰੇਸ਼ਮ ਸਿੰਘ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਨੰਬਰਦਾਰ ਕਾਬਲ ਸਿੰਘ, ਸੋਹਣ ਸਿੰਘ ਸਮੇਤ ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here