ਪੰਜਾਬ ਜਲ ਸਰੋਤ ਇਮਪਲਾਈਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ਼ ਰੈਲੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਪੰਜਾਬ ਜਲ ਸਰੋਤ ਇਮਪਲਾਈਜ਼ ਯੂਨੀਅਨ ( ਟੇਵੂ ) ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਪਣੇ ਆਪਣੇ ਖੇਤਰੀ ਦਫਤਰਾਂ ਅੱਗੇ ਰੋਸ਼ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।ਜਿਸ ਦੇ ਮੱਦੇਨਜ਼ਰ ਯੂਨਿਟ ਮਾਹਿਲਪੁਰ ਵਲੋਂ ਉਪ ਮੰਡਲ ਦਫਤਰ ਮਾਹਿਲਪੁਰ ਅੱਗੇ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਸੰਬੋਧਨ ਕਰਦਿਆਂ ਸੁਮੀਤ ਕੁਮਾਰ ਸਰੀਨ ਨੇ ਮੈਂਨੇਜਮੈਂਟ ਵਲੋਂ ਬਾਰ ਬਾਰ ਮੀਟਿੰਗਾਂ ਕਰਕੇ ਮੰਗਾਂ ਮਨ ਕੇ ਮੰਗਾਂ ਨੂੰ ਲਾਗੂ ਨਾ ਕਰਨ, ਤਨਖਾਹਾਂ ਸਮੇਂ ਸਿਰ ਨਾ ਦੇਣ, ਵਿਭਾਗੀ ਤਰੱਕੀਆਂ ਵਿਚ ਰੋੜਾ ਅਟਕਾਉਣ, ਸੇਵਾ ਮੁਕਤ ਮੁਲਾਜ਼ਮਾਂ ਦੇ ਬਕਾਇਆ ਦੀ ਅਦਾਇਗੀ ਨਾ ਹੋਣ ਸਬੰਦੀ ਰੋਸ਼ ਪ੍ਰਗਟ ਕੀਤਾ।

Advertisements

ਅਤੇ ਮੰਗ ਕੀਤੀ ਗਈ ਕਿ ਅਗਰ ਇਹਨਾਂ ਮੰਗਾਂ ਤੇ ਕੋਈ ਕਾਰਵਾਈ ਨਾ ਹੋਈ ਤਾਂ ਸੂਬਾ ਕਮੇਟੀ ਦੇ ਸੱਦੇ ਤੇ ਮੁੱਖ ਦਫਤਰ ਅਗੇ ਹੋਰ ਸੰਗਰਸ਼ ਉਲੀਕੇ ਜਾਣਗੇ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਹੋਣ ਤੱਕ ਜਥੇਬੰਦੀ ਸੰਗਰਸ਼ ਜਾਰੀ ਰੱਖੇਗੀ।ਇਸ ਮੌਕੇ ਤੇ ਹਰਵਿੰਦਰ ਸਿੰਘ, ਮੱਖਣ ਸਿੰਘ, ਨਰਿੰਦਰ ਮਹਿਤਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਜੀਵਨ ਕੁਮਾਰ, ਭਾਗ ਸਿੰਘ, ਜਸਵਿੰਦਰ ਸਿੰਘ, ਬਿਮਲਾ ਦੇਵੀ, ਰਾਜਿੰਦਰ ਕੁਮਾਰ, ਜਰਨੈਲ ਸਿੰਘ, ਕੁਲਦੀਪ ਸਿੰਘ, ਮਨੋਹਰ ਲਾਲ ਹਾਜ਼ਰ ਸਨ।

LEAVE A REPLY

Please enter your comment!
Please enter your name here