
ਹਰਿਆਣਾ (ਦ ਸਟੈਲਰ ਨਿਊਜ਼)। ਪੰਜਾਬ ਅੰਦਰ ਹਰ ਪਾਰਟੀ ਵਲੋਂ ਆਪੋ ਆਪਣੀ ਸਰਗਰਮੀ ਤੇਜ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਤਰਾਂ-ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਹੀ ਅੱਜ ਪਿੰਡ ਰੋੜਾ ਦੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ‘ਚ ਡਾ. ਰਵਜੋਤ ਸਿੰਘ ਪ੍ਰਧਾਨ ਦੋਆਬਾ ਜੋਨ, ਗੁਰਵਿੰਦਰ ਸਿੰਘ ਪਾਵਲਾ ਜਿਲਾ ਪ੍ਰਧਾਨ, ਮਾ: ਦਰਸ਼ਨ ਸਿੰਘ ਜਿਲਾ ਪ੍ਰਧਾਨ ਐਸ.ਸੀ ਵਿੰਗ ਦੀ ਅਗਵਾਈ ਹੇਠ ਸ਼ਾਮਲ ਹੋਏ।

ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਪਿੰਡਾਂ ਦੇ ਲੋਕਾਂ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ ਤੇ ਅੱਜ ਉਹ ਆਪਣੇ ਪਰਿਵਾਰਾਂ ਸਮੇਤ ਪਾਰਟੀ ਅੰਦਰ ਸ਼ਾਮਲ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਅੱਜ ਪਿੰਡ ਰੋੜਾਂ ਦੇ ਅਨੇਕਾਂ ਲੋਕ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸ਼ਾਮਲ ਹੋਏ ਹਨ, ਜਿਨਾਂ ਦਾ ਭਰਵਾ ਸੁਆਗਤ ਕੀਤਾ ਗਿਆ। ਉਨਾਂ ਕਿਹਾ ਕਿ ਅੱਜ ਦੇਸ਼ ਅੰਦਰ ਜੇਕਰ ਕਿਸੇ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ ਤਾਂ ਉਹ ਦਿੱਲੀ ਸਰਕਾਰ ਦੇ ਰਹੀ ਹੈ, ਜਿਥੇ ਲੋਕਾਂ ਨੂੰ ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਦਾ ਸਭ ਤੋਂ ਵੱਧ ਲਾਭ ਪ੍ਰਾਪਤ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਅੱਜ ਪੰਜਾਬ ਵਾਸੀ ਵੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।
ਇਸ ਮੌਕੇ ਗੁਰਵਿੰਦਰ ਸਿੰਘ ਪਾਵਲਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਕਾਲੀ-ਭਾਜਪਾ ਤੇ ਕਾਂਗਰਸ ਦੇ ਰਾਜ ਨੂੰ ਲੰਬਾ ਸਮਾਂ ਹੰਡਾਇਆ ਹੈ ਪਰ ਕਿਸੇ ਨੇ ਵੀ ਲੋਕਾਂ ਦੀਆਂ ਸਹੂਲਤਾ ਬਾਰੇ ਧਿਆਨ ਨਹੀ ਦਿੱਤਾ ਪਰ ਆਪਣੇ ਕਾਰੋਵਾਰਾਂ ‘ਚ ਚੋਖਾ ਵਾਧਾ ਕਰ ਲਿਆ ਹੈ। ਅੱਜ ਆਮ ਪਾਰਟੀ ‘ਚ ਸਾਮਲ ਹੋਏ ਅਨੇਕਾਂ ਪਰਿਵਾਰਾਂ ਦੇ ਮੈਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਮਾ: ਦਰਸ਼ਨ ਸਿੰਘ ਜਿਲਾ ਪ੍ਰਧਾਨ ਐਸ.ਸੀ ਵਿੰਗ, ਲਵਦੀਪ ਸਿੰਘ ਗਿੱਲ ਜਿਲਾ ਮੀਤ ਪ੍ਰਧਾਨ, ਤੁਲਸੀ ਰਾਮ ਸਿੰਘ ਬਲਾਕ ਕੋਆਰਡੀਨੇਟਰ, ਸੰਜੀਵ ਘਈ ਬਲਾਕ ਕੋਆਰਡੀਨੇਟਰ ਤੇ ਹੋਰ ਹਾਜ਼ਰ ਸਨ।












