ਜਿਥੇ-ਜਿਥੇ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਹਰ ਸਾਲ ਹਜ਼ਾਰਾਂ ਲੋਕ ਮਰ ਰਹੇ ਨਸ਼ੇ ਨਾਲ: ਬਲਵਿੰਦਰ

Variety of addictive substances, including alcohol, cigarettes and drugs

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੋ ਅੱਜ ਕਰੋਨਾ ਦੇ ਹਾਲਾਤ ਚੱਲ ਰਹੇ ਹਨ ਉਸ ਵਿੱਚ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਪਰ ਭਾਜਪਾ ਦੇ ਆਗੂ ਜੋ 10 ਸਾਲ ਅਕਾਲੀਆਂ ਨਾਲ ਭਾਈਵਾਲ ਰਹੇ ਹਨ ਅਤੇ ਚਿੱਟਾ ਵਿਕਾਉਣ ਵਿੱਚ ਵੀ ਭਾਈਵਾਲ ਸਨ ਹੁਣ ਆਏ ਦਿਨ ਨਸ਼ੇ ਦੇ ਖ਼ਿਲਾਫ਼ ਧਰਨੇ ਦੇ ਕੇ ਆਪਣੀ ਰਾਜਨੀਤਕ ਰੋਟੀਆਂ ਸੇਕ ਰਹੇ ਹਨ। ਕਾਂਗਰਸ ਆਗੂ ਬਲਵਿੰਦਰ ਸੱਜਣਾਂ ਨੇ ਅੱਗੇ ਕਿਹਾ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਹਰ ਸਾਲ ਹਜ਼ਾਰਾਂ ਲੋਕ ਨਸ਼ੇ ਨਾਲ ਮਰ ਰਹੇ ਹਨ। ਭਾਜਪਾ ਨੂੰ ਪਹਿਲਾਂ ਆਪਣੀਆਂ ਸਰਕਾਰਾਂ ਦੀ ਦਸ਼ਾ ਸੁਧਾਰਨੀ ਚਾਹੀਦੀ ਹੈ।

Advertisements

ਪੰਜਾਬ ਸਰਕਾਰ ਨਸ਼ੇ ਖ਼ਿਲਾਫ਼ ਸਖ਼ਤੀ ਨਾਲ ਕੰਮ ਕਰ ਰਹੀ ਹੈ ਅਤੇ ਨਸ਼ਾ ਵੇਚਣ ਵਾਲੇ ਸਲਾਖ਼ਾਂ ਪਿੱਛੇ ਕੀਤੇ ਜਾ ਰਹੇ ਹਨ। ਭਾਜਪਾ ਨੂੰ ਧਰਨੇ ਦੇ ਕੇ ਕਰੋਨਾ ਬੀਮਾਰੀ ਫੈਲਾਉਣ ਦੀ ਥਾਂ ਉਨਾਂ ਨਸ਼ੇ ਵੇਚਣ ਵਾਲਿਆਂ ਨੂੰ ਨੱਥ ਪਾਉਣ ‘ਚ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here