ਬਸਪਾ ਲੜੇਗੀ ਮਜਬੂਤੀ ਨਾਲ ਕਾਰਪੋਰੇਸ਼ਨ ਚੋਣਾ- ਐਡਵੋਕੇਟ ਪਲਵਿੰਦਰ ਮਾਨਾ

á

Advertisements

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਪੰਜਾਬ ਪ੍ਰਧਾਨ ਬਸਪਾ  ਜਸਬੀਰ ਸਿੰਘ ਗੜੀ ਨੇ ਕੁਝ ਦਿਨ  ਪਹਿਲਾ ਇਕ ਅਹਿਮ ਮੀਟਿੰਗ ਵਿੱਚ ਇਹ ਐਲਾਨ ਕੀਤਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋ  ਇਸ ਬਾਰ ਕਾਰਪੋਰੇਸ਼ਨ ਦੀਆ ਚੋਣਾਂ ਪੰਜਾਬ ਵਿੱਚ ਲੜੀਆਂ ਜਾਣਗੀਆ ਇਸ ਐਲਾਨ ਤੋਂ ਬਾਅਦ ਬਸਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਬਸਪਾ ਵਰਕਰ  ਹੋਰ ਵੀ ਮਜਬੂਤੀ ਨਾਲ ਕੰਮ ਕਰ ਰਹੇ ਹਨ। ਕਿਓਕਿ ਇਹਨਾਂ ਕਾਰਪੋਰੇਸ਼ਨ ਚੋਣਾਂ ਵਿੱਚ ਕੀਤੀ ਮਿਹਨਤ 2022 ਵਿਧਾਨ ਸਭਾ ਚੋਣਾਂ ਵਿੱਚ ਰੰਗ ਲਿਆਵੇਗੀ ਅਤੇ ਬਸਪਾ ਹਲਕਾ ਚੱਬੇਵਾਲ ਦੀ ਟੀਮ ਕਾਰਪੋਰੇਸ਼ਨ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗੀ। ਅਤੇ ਘਰ ਘਰ ਪਹੁੰਚ ਕੇ ਲੋਕਾਂ ਨੂੰ ਬਸਪਾ ਦੀਆ ਨੀਤੀਆਂ ਤੋਂ ਜਾਣੂ ਕਰਵਾਏਗੀ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲੋਕਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਹੱਥ ਵਿਚ ਫੜਕੇ ਖਾਦੀਆ ਸੌਹਾਂ ਵੀ ਇੱਕ ਰਾਜਨੀਤਿਕ ਝੂਠੀ ਜੁਮਲੇਬਜੀ ਸਾਬਿਤ ਹੋਈ। ਪੰਜਾਬ ਦੀ ਜਨਤਾ ਕਿਸੇ ਵੀ ਕੀਮਤ ਉਪਰ ਕੈਪਟਨ ਸਰਕਾਰ ਨੂੰ ਮੁਆਫ ਨਹੀਂ ਕਰੇਗੀ। ਪ੍ਰਧਾਨ ਨੇ ਇਹ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਬਿਤ ਕਰ ਦਿੱਤਾ ਕਿ ਉਹ ਵੀ ਅਕਾਲੀ ਭਾਜਪਾ ਦੀ ਤਰਜ ਤੇ ਲੋਕਾ ਦਾ ਘਾਂਣ ਕਰਨ ਵਾਲੀ ਪਾਰਟੀ ਹੈ ਤੇ ਕਰੋਨਾ ਮਹਾਂਮਾਰੀ ਦੌਰਾਨ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਆਮ ਜਨਤਾ ਦੀ ਮਜਬੁਰੀ ਨਹੀਂ ਸਮਝੀ ਬਲਕਿ ਜਨਤਾ ਨੂੰ ਸਰਕਾਰੀ ਨੁਮਾਇਦਿਆਂ ਦੇ ਜਰੀਏ ਤੰਗ ਪ੍ਰੇਸ਼ਾਨ ਕੀਤਾ ਜੌ ਦਿੱਲੀ ਅਤੇ ਪੂਰੇ ਦੇਸ਼  ਵਿਚ ਵੀ ਕਰੋਨਾ ਦੇ ਮਰੀਜਾਂ ਦੀ ਤਾਦਾਦ ਵਧੀ ਹੈ ਉਸਦੀ ਜਿੰਮੇਵਾਰ ਕੇਜਰੀਵਾਲ ਸਰਕਾਰ ਤੇ ਕੇਂਦਰ ਵਿਚ ਬੈਠੀ ਅਕਾਲੀ ਭਾਜਪਾ ਹੈ।

LEAVE A REPLY

Please enter your comment!
Please enter your name here