ਜਿਲੇ ਵਿੱਚ 68 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 1452,3 ਮੌਤਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 824ਨਵੇ ਸੈਪਲ ਲੈਣ  ਨਾਲ ਅਤੇ 1405 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 68 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1452 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 56788 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 53522 ਸੈਪਲ  ਨੈਗਟਿਵ,  ਜਦ ਕਿ 1831 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 39 ਹੈ । ਐਕਟਿਵ ਕੇਸਾ ਦੀ ਗਿਣਤੀ 429 ਹੈ , ਤੇ 984  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 68 ਕੇਸ ਹੁਸ਼ਿਆਰਪੁਰ ਕੇਸ ਵੱਖ ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ , ਹੁਸ਼ਿਆਰਪੁਰ  ਸ਼ਹਿਰ 27 , ਚੱਕੋਵਾਲ 8, ਭੂਗਾਂ 3, ਦਸੂਹਾੰ 5, ਹਾਜੀਪੁਰ 6, ਤਲਾਵਾੜਾ 3, ਗੰੜਸੰਕਰ 6 , ਹਾਰਟਾ ਬੜਲਾ 2 , ਮੁਕੇਰੀਆ 3, ਟਾਡਾ  4 , ਮਹਿਲਪੁਰ 1 ਸਿਹਤ ਕੇਦਰ ਵਿੱਚ ਪਾਜੇਟਿਵ ਕੇਸ ਆਏ ਹਨ । ਇਸ ਤੋ ਇਲਾਵਾ (1) ਮੌਤ  ਗੁਰਸ਼ਰਨ ਸਿੰਘ 58 ਸਾਲਾ ਵਾਸੀ ਟਾਡਾਂ ਜੇਰੇ ਇਲਾਜ ਜੋਹਲ ਹਸਪਤਾਲ ਜਲੰਧਰ ਵਿਖੇ ਦਾਖਿਲ ਸੀ (2) ਰਕਸ਼ਾ ਦੇਵੀ 65 ਵਾਸੀ ਦੇਹਪੁਰ  ,ਜੇਰੇ ਇਲਾਜ ਮੈਡੀਕਲ ਕਾਲਿਜ ਅਮ੍ਰਿਤਸਰ ਦਾਖਿਲ ਸੀ (3)  ਦਲੀਪ ਸਿੰਘ 82 ਸਾਲ  ਵਾਸੀ ਤਲਵਾੜਾ ਕੈਪਟਿਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ ਉਥੇ ਇਸ ਦੀ ਮੌਤ ਹੋ ਗਈ ਇਹ ਤਿਨੋ ਮਰੀਜ ਕੋਰੋਨਾ ਪਾਜੇਟਿਵ ਸਨ ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

LEAVE A REPLY

Please enter your comment!
Please enter your name here