ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਸਣ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜਿਆਂ ਦਾ ਐਲਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।

Advertisements

ਜਿਲਾ ਸਿੱਖਿਆ ਅਫਸਰ (ਸੈ.ਸਿੱ) ਜਗਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਵਿਦਿਆਰਥੀ ਇਸ ਤੋਂ ਬਾਅਦ ਜਿਲਾ ਪੱਧਰ ‘ਤੇ ਭਾਸ਼ਨ ਮੁਕਾਬਲਿਆਂ ਵਿੱਚ ਭਾਗ ਲੈਣਗੇ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਜਗਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕੀ ਪ੍ਰਾਇਮਰੀ ਵਰਗ ਦੇ ਭਾਸਣ ਮੁਕਾਬਲਿਆਂ ਵਿੱਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਮੱਟੀ ਦੇ ਤੀਜੀ ਜਮਾਤ ਦੇ ਵਿਦਿਆਰਥੀ ਆਯੁਸ ਠਾਕੁਰ ਨੇ ਬਲਾਕ ਧਾਰ-1 ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰੀਤੀ ਦੇਵੀ ਨੇ ਬਲਾਕ ਧਾਰ-2 ਵਿੱਚੋਂ ਪਹਿਲਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੈਲਾਸਪੁਰ ਦੇ ਪੰਜਵੀਂ ਜਮਾਤ ਦੇ ਵਿਦਿਆਰਥ ਅਕਾਸ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਹੈਬਤਪਿੰਡੀ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕੋਮਲ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਪਹਿਲਾਂ ਸਥਾਨ,  ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘਰੋਟਾ ਦੀ ਚੌਥੀ ਜਮਾਤ ਦੀ ਵਿਦਿਆਰਥਣ ਮਮਤਾ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਪੰਜੁਪੁਰ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਲਕਸ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਦੇ ਕਾਮਨਾ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਨਰੋਟ ਮੈਹਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰੀਤੀ ਦੇਵੀ ਨੇ ਪਠਾਨਕੋਟ-2 ਵਿੱਚੋਂ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ ਚੌਧਰੀ ਨੇ ਪਠਾਨਕੋਟ-3 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਮਨਵਾਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਮੈਹਵਿਸ ਸੈਯਦ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰਾਂ ਮਿਡਲ ਵਰਗ ਦੇ ਭਾਸਣ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਦੀ ਅਠਵੀਂ ਦੀ ਵਿਦਿਆਰਥਣ ਸੁਮੇਧਾ ਨੇ ਬਲਾਕ ਬਮਿਆਲ ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਬਲੌਤਰ ਦੀ ਸਤਵੀਂ ਦੀ ਵਿਦਿਆਰਥਣ ਅਨਮੋਲ ਕੌਰ ਨੇ ਬਲਾਕ ਬਮਿਆਲ ਵਿੱਚੋਂ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਸਾਹਪੁਰਕੰਡੀ ਦੇ ਸਤਵੀਂ ਦੇ ਵਿਦਿਆਰਥੀ ਅਭਿਸੇਕ ਕੁਮਾਰ ਨੇ ਬਲਾਕ ਧਾਰ-1 ਵਿੱਚੋਂ ਪਹਿਲਾ ਸਥਾਨ,   ਸਰਕਾਰੀ ਮਿਡਲ ਸਕੂਲ ਨਰਾਇਣਪੂਰ ਦੀ ਸਤਵੀਂ ਦੀ ਵਿਦਿਆਰਥਣ ਅਨੀਤਾ ਨੇ ਬਲਾਕ ਧਾਰ-1 ਵਿੱਚੋਂ ਦੂਜਾ ਸਥਾਨ, ਸਰਕਾਰੀ  ਮਿਡਲ ਸਕੂਲ ਪਠਾਨਕੋਟ ਦੀ ਛੇਵੀਂ ਦੀ ਵਿਦਿਆਰਥਣ ਨਿਸਾ ਕੁਮਾਰੀ ਨੇ ਬਲਾਕ ਧਾਰ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਪਠਾਨਕੋਟ ਦੀ ਅਠਵੀਂ ਦੀ ਵਿਦਿਆਰਥਣ ਪਲਕ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਬਕਨੌਰ ਦੀ ਅਠਵੀਂ ਦੀ ਵਿਦਿਆਰਥਣ ਭਾਰਤੀ ਸੈਣੀ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਪਹਿਲਾ ਸਥਾਨ, ਸਰਕਾਰੀ  ਮਿਡਲ ਸਕੂਲ ਡੋਲੋਵਾਲ ਦੇ ਸਤਵੀਂ ਦੇ ਵਿਦਿਆਰਥੀ ਪ੍ਰਿੰਸ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਦੂਜਾ ਸਥਾਨ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਲਬੰਦਾ ਦੀ ਅਠਵੀਂ ਦੀ ਵਿਦਿਆਰਥਣ ਮੀਨਾ ਦੇਵੀ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾਂ ਸਥਾਨ, ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਅਠਵੀਂ ਦੀ ਵਿਦਿਆਰਥਣ ਕਾਜਲ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ,  ਸਰਕਾਰੀ  ਹਾਈ ਸਕੂਲ ਰਾਜਪਰੂਰਾ ਦੀ ਅਠਵੀਂ ਦੀ ਵਿਦਿਆਰਥਣ ਮਾਧਵੀ ਸਲਾਰੀਆ ਨੇ ਬਲਾਕ ਪਠਾਨਕੋਟ-2 ਵਿੱਚੋਂ  ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਪੰਜੋਰ ਦੀ ਸਤਵੀਂ ਦੀ ਵਿਦਿਆਰਥਣ ਅਕ੍ਰਿਤੀ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਭਦਰੋਆ ਦੀ ਅਠਵੀਂ ਦੀ ਵਿਦਿਆਰਥਣ ਸਰੂਤੀ ਨੇ ਬਲਾਕ ਪਠਾਨਕੋਟ -3 ਵਿੱਚੋਂ ਦੂਜਾ ਸਥਾਨ, ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਸਤਵੀਂ ਦੀ ਵਿਦਿਆਰਥਣ ਦੀਪੀਕਾ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰਾਂ ਸੈਕੰਡਰੀ ਵਰਗ ਦੇ ਭਾਸਣ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਦੀ ਦਸਵੀਂ ਦੀ ਵਿਦਿਆਰਥਣ  ਸਾਕਸੀ ਨੇ ਬਲਾਕ ਬਮਿਆਲ ਵਿੱਚੋਂ ਪਹਿਲਾਂ ਸਥਾਨ,  ਸਰਕਾਰੀ ਹਾਈ ਸਕੂਲ ਕੋਹਲੀਆਂ ਦੀ ਨੌਵੀਂ ਦੀ ਵਿਦਿਆਰਥਣ ਦੀਕਸਾ ਸਰਮਾ ਨੇ ਬਲਾਕ ਬਮਿਆਲ ਵਿੱਚੋਂ ਦੂਜਾ ਸਥਾਨ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਦੀ ਵਿਦਿਆਰਥਣ ਵੈਸਾਲੀ ਸਰਮਾ ਨੇ ਬਲਾਕ ਧਾਰ-1 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਲਹਿਰੂਨ ਦੀ ਦਸਵੀਂ ਦੀ ਵਿਦਿਆਰਥਣ ਅਨੀਸਾ ਦੇਵੀ ਨੇ ਬਲਾਕ ਧਾਰ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਦੀ ਦਸਵੀਂ ਦੀ ਵਿਦਿਆਰਥਣ ਮੀਨਾਕਸੀ ਦੇਵੀ ਨੇ ਬਲਾਕ ਧਾਰ-2 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਥਰਿਆਲ ਦੀ ਦਸਵੀਂ ਦੀ ਵਿਦਿਆਰਥਣ ਵਿਸਾਖਾ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦੀ ਬਾਰਵੀਂ ਦੀ ਵਿਦਿਆਰਥਣ ਅਰਸਦੀਪ ਕੌਰ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਦੀ ਗਿਆਰਵੀਂ ਦੀ ਵਿਦਿਆਰਥਣ  ਅੰਜਲੀ ਦੇਵੀ  ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਗਿਆਰਵੀਂ ਦੀ ਵਿਦਿਆਰਥਣ ਕ੍ਰਿਤਿਕਾ ਸਲਾਰੀਆ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਾਨੰਦ ਦੀ ਬਾਰਵੀਂ ਦੀ ਵਿਦਿਆਰਥਣ  ਕਮਲਜੀਤ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਦੀ ਬਾਰਵੀਂ  ਦੀ ਵਿਦਿਆਰਥਣ ਦੀਪੀਕਾ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਆ ਦੀ ਬਾਰਵੀਂ ਦੀ ਵਿਦਿਆਰਥਣ ਹੇਮਲਤਾ ਨੇ ਬਲਾਕ ਪਠਾਨਕੋਟ-2 ਵਿੱਚੋਂ ਦੂਜਾ ਸਥਾਨ ਅਤੇ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਗਿਆਰਵੀਂ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਐਫਸੀ ਦੀ ਵਿਦਿਆਰਥਣ ਸੀਤਲ ਨੇ ਬਲਾਕ ਪਠਾਨਕੋਟ-3 ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

 ਜਿਲ•ੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ, ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ, ਵਿੱਦਿਅਕ ਮੁਕਾਬਲੇ ਨੋਡਲ ਅਫਸਰ (ਐਲੀ.) ਸ. ਕੁਲਦੀਪ ਸਿੰਘ ਅਤੇ ਨੋਡਲ ਅਫਸਰ (ਸੈ.) ਡਾ. ਪਵਨ ਸੈਹਰਿਆ, ਜਿਲਾ ਕੋਆਰਡੀਨੇਟਰ ਪੜੋਂ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜਿਲਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here