ਸਟਰੀਟ-ਵੈਂਡਰ ਸਕੀਮ ਦੇ ਅੰਤਰਗਤ ਵੈਂਡਰਾਂ ਨੂੰ 10 ਹਜ਼ਾਰ ਤੱਕ ਦਾ ਲੋਨ ਦੇਣ ਦੀ ਕੀਤੀ ਵਿਵਸਥਾ: ਸਵਾਮੀ ਸਿੰਘ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦਫਤਰ ਵਿਖੇ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਯੋਜਨਾ ਦੇ ਅੰਤਰਗਤ ਦਿੱਤੇ ਜਾਣ ਵਾਲੇ ਲੋਨ ਸਬੰਧੀ ਵਿਸ਼ੇਸ਼ ਮੀਟਿੰਗ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਸਕੀਮ ਦੇ ਅਧੀਨ ਰੇਹੜੀ-ਫੜੀ ਵਾਲਿਆਂ (ਸਟਰੀਟ ਵੈਂਡਰਾਂ) ਦੀ ਕਰੋਨਾ ਮਹਾਂਮਾਰੀ ਕਾਰਣ ਹੋਏ ਆਰਥਿਕ ਨੁਕਸਾਨ ਦੇ ਚਲਦੇ ਮੁੱੜ ਤੋਂ ਆਤਮ ਨਿਰਭਰ ਬਨਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਠਿਤ ਕੀਤੀ ਗਈ ਕਮੇਟੀ ਦੇ ਅਧਿਕਾਰੀਆਂ ਨੇ ਸਕੀਮ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।

Advertisements

ਮੀਟਿੰਗ ਦੌਰਾਨ ਸੁਪਰਡੈਂਟ ਸਵਾਮੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਦੇ ਅੰਤਰਗਤ ਸਟਰੀਟ ਵੈਂਡਰਾਂ ਨੂੰ 10,000/- ਰੁਪਏ ਤੱਕ ਦਾ ਲੋਨ ਦੇਣ ਦੀ ਵਿਵਸਥਾ ਕੀਤੀ ਗਈ ਹੈ। ਜਿਸਦਾ ਲਾਭ ਉਹ ਸਾਰੇ ਸਟਰੀਟ ਵੈਂਡਰ ਲੈ ਸਕਦੇ ਹਨ ਜਿਨਾਂ ਦੇ ਨਾਮ ਨਗਰ ਨਿਗਮ ਵੱਲੋਂ ਕਰਵਾਏ ਗਏ ਸਰਵੇ ਤਹਿਤ ਦਰਜ ਹਨ ਅਤੇ ਵੈਂਡਰਾਂ ਦਾ ਮੋਬਾਇਲ ਨੰ.ਆਧਾਰਕਾਰਡ ਨਾਲ ਲਿੰਕ ਹੋਣਾ ਲਾਜਮੀ ਹੈ। ਇਸ ਸਕੀਮ ਤਹਿਤ ਲਏ ਗਏ ਲੋਨ ਤੇ 7 ਵਿਆਜਾਂ ਦੀ ਵੀ ਛੋਟ ਰਹੇਗੀ। ਇਸ ਤੋਂ ਇਲਾਵਾ ਇਸ ਸਕੀਮ ਰਾਹੀਂ ਸਰਕਾਰ ਵੱਲੋਂ ਡਿਜੀਟਲ ਲੈਣ-ਦੇਣ ਨੂੰ ਬੜਾਵਾ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਕੋਈ ਸਟਰੀਟ ਵੈਂਡਰ ਡਿਜੀਟਲ ਮਾਧਿਅਮ ਰਾਹੀਂ ਕਿਸ਼ਤਾਂ ਦੀ ਅਦਾਇਗੀ ਕਰਦਾ ਹੈ ਤਾਂ ਉਸ ਨੂੰ ਕੈਸ਼-ਬੈਕ ਸੁਵਿਧਾ ਦਾ ਲਾਭ ਵੀ ਮਿਲੇਗਾ ਅਤੇ ਇਸ ਸਕੀਮ ਦੀ ਜਾਣਕਾਰੀ ਲੈਣ ਸਬੰਧੀ ਨਗਰ ਨਿਗਮ ਦਫਤਰ ਵਿਖੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here