ਕੋਰੋਨਾ ਬਲਾਸਟ: ਜਿਲੇ ਵਿੱਚ 106 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 2139, 6 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1567 ਨਵੇ ਸੈਪਲ ਲੈਣ ਨਾਲ ਅਤੇ 1919 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 101  ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2139 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 67053 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 64267 ਸੈਪਲ  ਨੈਗਟਿਵ, ਜਦਕਿ 889 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 106 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 65 ਹੋ ਗਈ ਹੈ। ਐਕਟਿਵ ਕੇਸਾ ਦੀ ਗਿਣਤੀ 567 ਹੈ ਤੇ 1507 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।
 
ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 101 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 51,  ਹਾਰਟਾ ਬਡਲਾਂ 12, ਮੰਡ ਭੰਡੇਰ 1, ਟਾਡਾਂ 10, ਹਾਜੀਪੁਰ 2, ਬੁਢਾਬੜ 3, ਚੱਕੋਵਾਲ 18, ਪੋਸੀ 2, ਦਸੂਹਾਂ 1, ਪਲਾਦੀ  1 ਕੇਸ ਤੋਂ ਪਾਜੇਟਿਵ ਪਾਏ ਗਏ ਹਨ। ਇਸ ਤੋ ਇਲਾਵਾ 6  ਮੌਤਾਂ (1) ਬਲਵੀਰ ਸਿੰਘ 59 ਸਾਲ ਵਾਸੀ ਮਾਣਕ ਢੇਰੀ, ਜੇਰੇ ਇਲਾਜ ਨਿਜੀ ਹਸਪਤਾਲ ਹੁਸ਼ਿਆਰਪੁਰ, (2) ਅਸ਼ੋਕ ਕੁਮਾਰ 52 ਵਾਸੀ ਕੱਚਾ ਟੋਬਾਂ ਜੇਰੇ ਇਲਾਜ ਡੀ. ਐਮ. ਸੀ. ਲੁਧਿਆਣਾ  (3) ਜੁਗਿੰਦਰ ਪਾਲ 50 ਵਾਸੀ ਦਸੂਹਾ ਜੇਰੇ ਇਲਾਜ ਅਮ੍ਰਿਤਸਰ ਮੈਡੀਕਲ ਕਾਲਜ ਅਮ੍ਰਿਤਸਰ (4) ਮੰਗਤ ਰਾਮ 70 ਸਾਲ ਵਾਸੀ ਪ੍ਰਲਾਦ ਨਗਰ ਹੁਸ਼ਿਆਰਪੁਰ ਜੇਰੇ ਇਲਾਜ ਸੀ ਐਮ ਸੀ ਲੁਧਿਆਣਾ (5 ) ਰਾਜ ਕੋਰ 75 ਸਾਲ ਵਾਸੀ ਫਹਿਤਗੜ ਨਿਆੜਾ ਜੇਰੇ ਇਲਾਜ ਸਿਵਲ ਹਸਪਤਾਲ ਹੁਸ਼ਿਆਰਪੁਰ (6) ਹਰਭਜਨ ਸਿੰਘ 70 ਸਾਲ ਵਾਸੀ ਰਣਜੀਤ ਨਗਰ ਜੇਰੇ ਇਲਾਜ ਮਾਨ ਹਸਪਤਾਲ ਜਲੰਧਰ ਸਨ ।
 
ਇਹ 6 ਮਰੀਜ  ਕੋਰੋਨਾ ਪਾਜੇਟਿਵ ਸਨ । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ.ਈ  ਹਸਪਤਾਲ ਵਿਖੇ ਸੈਪਲਿੰਗ ਦੀ ਸਹੂਲਤ ਹੈ ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਦਾ ਸਹਿਯੋਗ ਕਰਨ ।

 

LEAVE A REPLY

Please enter your comment!
Please enter your name here