ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਸ਼ਣ ਮੁਕਾਬਲਿਆਂ ਦੇ ਜਿਲਾ ਪੱਧਰੀ ਨਤੀਜੇ ਐਲਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ਦੇ ਜ਼ਿਲਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਕਵਿਤਾ ਮੁਕਾਬਲਿਆਂ ਵਿੱਚ ਜਿਲੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ, ਸੰਦੇਸ਼, ਕੁਰਬਾਨੀ ਤੇ ਫਲਸਫੇ ਨਾਲ ਸਬੰਧਤ ਭਾਸਣ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

Advertisements

ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਜਿਲਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਜਿਲਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਸੈਕੰਡਰੀ ਵਰਗ ਦੇ ਜਿਲਾ ਪੱਧਰੀ ਭਾਸਣ ਮੁਕਾਬਲੇ ‘ਚ ਸਮਾਰਟ ਸਰਕਾਰੀ ਹਾਈ ਸਕੂਲ ਲਹਿਰੂਨ ਬਲਾਕ ਧਾਰ-1 ਦੀ ਵਿਦਿਆਰਥਣ ਅਨੀਸਾ ਦੇਵੀ ਪੁੱਤਰੀ ਰਾਮ ਲਾਲ, ਜਮਾਤ ਦੱਸਵੀਂ  ਨੇ ਜਿਲੇ ਵਿੱਚੋਂ ਪਹਿਲਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਬਲਾਕ ਪਠਾਨਕੋਟ-1 ਦੀ ਵਿਦਿਆਰਥਣ ਕ੍ਰਿਤਿਕਾ ਸਲਾਰੀਆ ਪੁੱਤਰੀ ਦਵਿੰਦਰ ਸਿੰਘ , ਜਮਾਤ  ਗਿਆਰਵੀਂ  ਨੇ ਜਿਲੇ ਵਿੱਚੋਂ ਦੂਜਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮੈਹਿਰ ਬਲਾਕ ਪਠਾਨਕੋਟ-2 ਦੀ ਵਿਦਿਆਰਥਣ ਦੀਪਿਕਾ ਪੁੱਤਰੀ ਹਰਿ ਸਿੰਘ , ਜਮਾਤ ਬਾਰਵੀਂ  ਨੇ ਜਿਲੇ ਵਿੱਚੋਂ ਤੀਜਾ,  ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਬਲਾਕ ਪਠਾਨਕੋਟ-2 ਦੀ ਵਿਦਿਆਰਥਣ ਹੇਮਲਤਾ ਪੁੱਤਰੀ ਦੇਵ ਰਾਜ , ਜਮਾਤ ਬਾਰਵੀਂ  ਨੇ ਜਿਲੇ ਵਿੱਚੋਂ ਚੌਥਾ ਅਤੇ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਬਲਾਕ ਬਮਿਆਲ ਦੀ ਵਿਦਿਆਰਥਣ ਸਾਕਸੀ ਕੌਸਲ ਪੁੱਤਰੀ ਰਾਜ ਕੁਮਾਰ , ਜਮਾਤ ਦੱਸਵੀਂ  ਨੇ ਜਿਲ•ੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।

ਇਸੇ ਤਰਾਂ ਮਿਡਲ ਵਿੰਗ ਦੇ ਮੁਕਾਬਲੇ ‘ਚ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਬਲਾਕ ਬਮਿਆਲ ਦੀ ਅਠਵੀਂ ਜਮਾਤ ਦੀ ਵਿਦਿਆਰਥਣ ਸੁਮੇਧਾ ਪੁੱਤਰੀ ਰਾਕੇਸ ਕੁਮਾਰ ਨੇ ਜਿਲੇ ਵਿੱਚੋਂ ਪਹਿਲਾਂ, ਸਮਾਰਟ ਹਾਈ ਸਕੂਲ ਸਾਹਪੁਰਕੰਡੀ ਬਲਾਕ ਧਾਰ-1 ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਭਿਸੇਕ ਕੁਮਾਰ ਪੁੱਤਰੀ ਹਰੀਸ ਕੁਮਾਰ ਨੇ ਜਿਲੇ ਵਿੱਚੋਂ ਦੂਜਾ, ਸਮਾਰਟ ਸਰਕਾਰੀ ਹਾਈ ਸਕੂਲ ਰਾਜਪਰੂਰਾ ਬਲਾਕ ਪਠਾਨਕੋਟ-2 ਦੀ ਅਠਵੀਂ ਜਮਾਤ ਦੀ ਵਿਦਿਆਰਥਣ ਮਾਧਵੀ ਸਲਾਰੀਆ ਪੁੱਤਰੀ ਲਖਵਿੰਦਰ ਕੁਮਾਰ ਨੇ ਤੀਸਰਾ, ਸਮਾਰਟ ਸਰਕਾਰੀ ਹਾਈ ਸਕੂਲ ਪੰਜੌੜ ਬਲਾਕ ਪਠਾਨਕੋਟ-2 ਦੀ ਸਤਵੀਂ ਦੀ ਵਿਦਿਆਰਥਣ ਅਕ੍ਰਿਤੀ ਪੁੱਤਰੀ ਜੋਗਿੰਦਰ ਪਾਲ ਨੇ ਜਿਲੇ ਵਿੱਚੋਂ ਚੌਥਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਬਲਾਕ ਧਾਰ-2 ਦੀ ਅਠਵੀਂ ਦੀ ਵਿਦਿਆਰਥਣ ਪਲਕ ਪੁੱਤਰੀ ਅਜੇ ਨੇ ਜਿਲੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।

ਇਸੇ ਤਰਾਂ ਪ੍ਰਾਇਮਰੀ ਵਰਗ ਦੇ ਮੁਕਾਬਲੇ ‘ਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਬਲਾਕ ਧਾਰ-2 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰਿਆ ਦੇਵੀ ਪੁੱਤਰੀ ਸਵਿੰਦਰ ਕੁਮਾਰ ਨੇ ਪਹਿਲਾ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਠਾਨਕੋਟ ਬਲਾਕ ਪਠਾਨਕੋਟ-3 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ ਚੌਧਰੀ ਪੁੱਤਰੀ ਗਾਰਾ ਰਾਮ ਚੌਧਰੀ ਨੇ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘਰੋਟਾ ਬਲਾਕ ਪਠਾਨਕੋਟ-1 ਦੀ ਚੌਥੀ ਜਮਾਤ ਦੀ ਵਿਦਿਆਰਥਣ ਮਮਤਾ ਪੁੱਤਰੀ ਭਾਰਤ ਭੂਸਣ ਨੇ ਤੀਸਰਾ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਨਵਾਲ ਬਲਾਕ ਪਠਾਨਕੋਟ-3 ਦੀ ਤੀਸਰੀ ਜਮਾਤ ਦੀ ਵਿਦਿਆਰਥਣ ਪ੍ਰਿਆ ਮੈਹਵਿਸ ਸੈਯਦ ਪੁੱਤਰੀ ਸਵਿੰਦਰ ਮੰਗਲਦੀਨ ਨੇ ਜਿਲੇ ਵਿੱਚੋਂ ਚੌਥਾ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਬਲਾਕ  ਪਠਾਨਕੋਟ-2 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਾਮਨਾ ਪੁੱਤਰੀ ਕਿਰਨ ਕੁਮਾਰ ਨੇ ਪੰਜਵਾਂ ਹਾਸਿਲ ਕੀਤਾ। ਇਸ ਮੌਕੇ ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ, ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ, ਵਿੱਦਿਅਕ ਮੁਕਾਬਲੇ ਨੋਡਲ ਅਫਸਰ (ਐਲੀ.) ਸ. ਕੁਲਦੀਪ ਸਿੰਘ ਅਤੇ ਨੋਡਲ ਅਫਸਰ (ਸੈ.) ਡਾ. ਪਵਨ ਸੈਹਰਿਆ, ਜਿਲਾ ਕੋਆਰਡੀਨੇਟਰ ਪੜੋਂ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜਿਲਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here