ਪੰਜਾਬ ਅਚੀਵਮੈਂਟ ਸਰਵੇ ਦੇ ਟੈਸਟਾਂ ਦੀਆਂ ਤਿਆਰੀਆਂ ਮੁਕੰਮਲ: ਬਲਦੇਵ ਰਾਜ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਅਚੀਵਮੈਂਟ ਸਰਵੇ (ਪੈਸ) ਦੇ ਪਹਿਲੇ ਪੜਾਅ ਦੇ ਮੁਲਾਂਕਣ ਲਈ 21 ਸਤੰਬਰ ਤੋਂ ਲਏ ਜਾ ਰਹੇ ਟੈਸਟਾਂ ਸਬੰਧੀ ਜਿਲਾ ਪਠਾਨਕੋਟ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ  ਜਿਲਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ ਤੇ ਜਿਲਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਨਤੀਜਿਆਂ ਦੇ ਮੁਲਾਂਕਣ ਸਬੰਧੀ ਕਰਵਾਏ ਜਾ ਰਹੇ ਪੰਜਾਬ ਅਚੀਵਮੈਂਟ ਸਰਵੇ (ਪੈਸ) ਦੇ ਮੁਲਾਂਕਣ ਲਈ 21 ਸਤੰਬਰ ਤੱਕ ਵੱਖ-ਵੱਖ ਜਮਾਤਾਂ ਦੇ ਟੈਸਟ ਲਏ ਜਾਣਗੇ। ਜਿੰਨਾਂ ਸਬੰਧੀ ਜਿਲੇ ‘ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Advertisements

ਉਨਾਂ ਦੱਸਿਆ ਕਿ ਟੈਸਟ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਹਰ ਇਕ ਵਿਦਿਆਰਥੀ ਤੱਕ ਪਹੁੰਚ ਰਹੀ ਹੈ। ਇਸ ਸਬੰਧੀ ਸਕੂਲ ਮੁਖੀਆਂ, ਸਿੱਖਿਆ ਸੁਧਾਰ ਟੀਮਾਂ, ਬੀ.ਪੀ.ਈ.ਓਜ਼. ਤੇ ਪੜੋ ਪੰਜਾਬ ਦੀਆਂ ਟੀਮਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਡੀ.ਈ.ਓ. ਸਾਹਿਬਾਨ ਨੇ ਦੱਸਿਆ ਕਿ 21 ਸਤੰਬਰ ਤੋਂ ਹੋਣ ਵਾਲੇ ਟੈਸਟ ਪੈਸ ਅਤੇ ਮਹੀਨਾਵਾਰ ਮੁਲਾਂਕਣ ਦਾ ਸੁਮੇਲ ਹੋਣਗੇ ਅਤੇ ਇੰਨਾਂ ਟੈਸਟਾਂ ਲਈ ਜਿਲੇ ਦੇ ਅਧਿਆਪਕਾਂ ਵੱਲੋਂ ਤਿਆਰੀਆਂ ਸਿਖਰ ‘ਤੇ ਪਹੁੰਚਾ ਦਿੱਤੀਆਂ ਹਨ। ਡੀ.ਈ.ਓ. ਸੈਕੰਡਰੀ ਜਗਜੀਤ ਸਿੰਘ ਅਤੇ ਡੀਈਓ ਐਲੀਮੈਂਟਰੀ ਬਲਦੇਵ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਉਕਤ ਸਰਵੇਖਣ ‘ਚ ਆਪਣੇ ਰਾਜ ਦੀ ਸੌ ਫੀਸਦੀ ਕਾਰਗੁਜ਼ਾਰੀ ਦਿਖਾਉਣ ਲਈ ਪੂਰੀ ਯੋਜਨਾਬੰਦੀ ਨਾਲ ਤਿਆਰੀਆਂ ਵਿੱਢ ਦਿੱਤੀਆਂ ਹਨ। ਜਿਸ ਤਹਿਤ ਜਿਲ•ੇ ‘ਚ ਉਨਾਂ ਦੀ ਟੀਮ ਵੱਲੋਂ ਬਹੁਤ ਸਾਰੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਜਿੰਨਾਂ ਸਦਕਾ ਵਿਦਿਆਰਥੀਆਂ, ਮਾਪਿਆਂ, ਲੋਕ ਨੁਮਾਇੰਦਿਆਂ, ਵਿੱਦਿਆ ਦਾਨੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ‘ਚ ਪੈਸ ਸਬੰਧੀ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਪੰਜਾਬ ਅਚੀਵਮੈਂਟ ਸਰਵੇਖਣ ਦਾ ਮਕਸਦ ਜਿੱਥੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਮੁਲਾਂਕਣ ਕਰਨਾ ਹੈ, ਉੱਥੇ ਬੱਚਿਆਂ ਨੂੰ ਮੁਕਾਬਲੇਬਾਜ਼ੀ ਵਾਲੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕਰਨਾ ਹੈ। ਉਨਾਂ ਦੱਸਿਆ ਕਿ ਪੈਸ ਦੇ ਸਮੁੱਚੇ ਅਮਲ ਨੂੰ ਨੇਪਰੇ ਚਾੜਨ ਲਈ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਇੱਕ ਮਹੀਨਾ ਪਹਿਲਾ ਜਿਲ•ੇ ਭਰ ‘ਚ ਪੂਰੀ ਯੋਜਨਾਬੰਦੀ ਨਾਲ ਮੁਲਾਂਕਣ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪੈਸ ਦੀ ਸਫਲਤਾ ਲਈ ਇੱਕ-ਇੱਕ ਵਿਦਿਆਰਥੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਦੇ ਸਿੱਖਣ ਪਰਿਣਾਮਾਂ ‘ਚ ਵਾਧਾ ਕਰਨ ਲਈ ਐਜੂਕੇਅਰ ਐਪ ਬਣਾਈ ਗਈ ਹੈ। ਜਿਸ ਵਿੱਚ ਪ੍ਰੀ ਨਰਸਰੀ ਤੋਂ 12 ਵੀਂ ਜਮਾਤ ਤੱਕ ਵਿਦਿਆਰਥੀਆਂ ਲਈ ਹਰ ਤਰਾਂ ਦੀ ਪਾਠਕ੍ਰਮ ਨਾਲ ਸਬੰਧਤ ਸਮੱਗਰੀ ਮੌਜੂਦ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕਰੋਨਾ ਸੰਕਟ ਦੇ ਬਾਵਜ਼ੂਦ ਵੀ ਦੂਰਦਰਸ਼ਨ ਤੇ ਹੋਰਨਾਂ ਚੈਨਲਾਂ ਰਾਹੀਂ, ਆਨਲਾਈਨ ਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਿਆ ਨਾਲ ਜੋੜ ਕੇ ਰੱਖਿਆ ਹੈ। ਇਸ ਦੇ ਨਾਲ ਹੀ ਪੈਸ ਦੀ ਤਿਆਰੀ ਲਈ ਜਿਲੇ  ਦੇ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਵੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਤੇ ਜਿਲਾ ਕੋਆਰਡੀਨੇਟਰ ਪੜ•ੋਂ ਪੰਜਾਬ ਪੜ•ਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲੇ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here