ਡਾ.ਬੱਗਾ ਨੇ ਖੂਨਦਾਨ ਕਰਕੇ ਮਨਾਇਆ 62ਵਾਂ ਜਨਮਦਿਵਸ, ਦਿੱਤਾ ਖੂਨਦਾਨ ਕਰਨ ਦਾ ਸੰਦੇਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜ ਕਰਮੀ ਡਾ.ਅਜੇ ਬੱਗਾ ਸਾਬਕਾ ਸਿਵਲ ਸਰਜਨ ਨੇ ਅੱਜ 11 ਸਤੰਬਰ ਨੂੰ ਆਪਣੇ 62ਵੇਂ ਜਨਮ ਦਿਹਾੜੇ ਤੇ ਪੰਡਤ ਪੁਸ਼ਪ ਰਾਜ ਕਾਲੀਆ, ਪਾਸਟਰ ਸ਼ਿੰਦਾ ਮਸੀਹ (ਮੁਕਤੀ ਦੁਆਰ ਚਰਚ), ਮੋਲਵੀ ਜੀਆ ਅਹਿਮਦ ਇਮਾਮ, ਸ.ਜਗਤਾਰ ਸਿੰਘ (ਮਾਨਵ ਸੇਵਾ ਸੁਸਾਇਟੀ) ਦੀ ਮੋਜੂਦਗੀ ਵਿੱਚ ਖ਼ੂਨਦਾਨ ਕੀਤਾ। ਡਾ.ਬੱਗਾ 1984 ਵਿੱਚ ਆਪਣੇ ਪਿਤਾ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ ਸ਼ਹਾਦਤ ਦੇ ਸਮੇਂ ਤੋਂ ਖ਼ੂਨਦਾਨ ਲਹਿਰ ਨਾਲ ਜੁੜੇ ਹਨ ਅਤੇ ਡਾ.ਅਜੇ ਬੱਗਾ ਨੇ ਅੱਜ 92ਵੀਂ ਵਾਰ ਖ਼ੂਨਦਾਨ ਕਰਦੇ ਹੋਏ ਆਖਿਆ ਕਿ ਸਮਾਜ ਵਿੱਚ ਕੌਮੀ ਏਕਤਾ,ਆਪਸੀ ਭਾਈਚਾਰਕ ਸਾਂਝ ਅਤੇ ਧਰਮ ਨਿਰਪੇਖਤਾ ਨੂੰ ਮਜਬੂਤ ਕਰਨ ਦਾ ਸੱਭ ਤੋਂ ਵੱਧੀਆ ਅਤੇ ਨੇਕ ਰਸਤਾ ਖ਼ੂਨਦਾਨ ਹੈ।

Advertisements

18 ਤੋਂ 65 ਸਾਲ ਦੇ ਸਿਹਤਮੰਦ ਲੋਕਾਂ ਨੂੰ ਅਪੀਲ ਕਰਦਿਆਂ ਡਾ.ਬੱਗਾ ਨੇ ਕਿਹਾ ਕਿ ਉਹ ਸਾਰੇ ਜੇ ਖ਼ੂਨਦਾਨ ਨੂੰ ਆਪਣੇ ਜੀਵਨ ਦਾ ਅਣਿਖੜਵਾਂ ਹਿੱਸਾ ਬਣਾਉਣ ਤਾਂ ਖ਼ੂਨ ਦੀ ਘਾਟ ਸਦਕਾ ਹਸਪਤਾਲਾਂ ਵਿੱਚ ਦਾਖਲ ਮਰੀਜਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਮੌਕੇ ਤੇ ਭਾਰਤੀ ਫੋਜ ਤੋਂ ਸੇਵਾ ਮੁਕਤ ਓਮ ਪ੍ਰਕਾਸ਼ ਸ਼ਰਮਾ, ਬਲੱਡ ਬੈਂਕ ਪ੍ਰਣਾਲੀ ਪੰਜਾਬ ਦੇ ਉੱਘੇ ਵਿਸ਼ੇਸ਼ਗ ਡਾ.ਦਿਆਲ ਸਰੂਪ ਅਤੇ ਲਤਾ ਨੇਗੀ ਨੇ ਡਾ.ਬੱਗਾ ਨੂੰ ਆਪਣਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਉਣ ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here