ਜਿਲੇ ਵਿੱਚ 125 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 2746, 6 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 1511 ਨਵੇਂ ਸੈਂਪਲ ਲੈਣ ਨਾਲ ਅਤੇ 1814 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 125 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2746 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 75544 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 71335 ਸੈਪਲ ਨੈਗਟਿਵ,  ਜਦਕਿ 1786 ਸੈਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ। ਉਹਨਾਂ ਦਸਿਆ ਕਿ 108 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 82 ਹੈ । ਐਕਟਿਵ ਕੇਸਾ ਦੀ ਗਿਣਤੀ 896 ਹੈ ਤੇ 1766 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 125 ਪਾਜੇਟਿਵ ਕੇਸ ਹੁਸ਼ਿਆਰਪੁਰ  ਜਿਲੇ ਨਾਲ ਸਬੰਧਿਤ ਹਨ । ਇਸ ਤੋ ਇਲਾਵਾ 6 ਮੌਤਾਂ  ਹੋਈਆਂ ਹਨ ।(1) ਪਹਿਲੀ  ਮੌਤ 55 ਸਾਲਾ ਔਰਤ ਵਾਸੀ ਅਹਿਰਾਣਾ ਖੁਰਦ, ਜਲੰਧਰ ਲੈ ਕੇ ਜਾਦੇ ਰਸਤੇ ਵਿੱਚ ਮੋਤ ਹੋ ਗਈ (2) 36 ਸਾਲਾ ਵਿਆਕਤੀ ਗੜਦੀਵਾਲਾ ਵਾਸੀ  ਮੌਤ ਜੋਹਲ ਹਸਪਤਾਲ ਜਲੰਧਰ , (3)  69 ਸਾਲਾ ਔਰਤ ਵਾਸੀ ਤਲਵਾੜਾ ਇਲਾਜ ਦੋਰਾਨ ਜੋਹਲ ਹਸਪਤਾਲ ਜਲੰਧਰ ਵਿਖੇ ਮੌਤ (4) 52  ਸਾਲਾ ਵਿਆਕਤੀ ਦਸੂਹਾ ਦੀ ਸਿਵਲ ਹਸਪਤਾਲ ਦਸੂਹਾ ਵਿਖੇ ਮੌਤ  । (5) 45 ਸਾਲਾ ਵਿਆਕਤੀ ਵਾਸੀ ਬਸੀ ਖਵਾਜੂ ਹੁਸ਼ਿਆਰਪੁਰ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ  । (6) 65 ਸਾਲਾ ਔਰਤ ਵਾਸੀ ਮੁਕੇਰੀਆਂ ਮੌਤ ਨਿਜੀ ਹਸਪਤਾਲ ਜਲੰਧਰ , ਇਹ ਛੇ ਮਰੀਜ ਕੋਰੋਨਾ ਪਾਜੇਟਿਵ ਸੀ।

ਸਿਵਲ ਸਰਜਨ ਨੇ ਫੀਲਡ ਵਿਚ ਕੰਮ ਕਰ ਰਹੇ ਡਾਕਟਰ, ਨਰਸਿੰਜ , ਮਲਟੀਪਰਪਜ ਫੀਮੇਲ ਅਤੇ ਮੇਲ  ਵਰਕਰ ਹੋਰ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਇਸੇ ਤਰਾਂ ਉਹ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਇਗੇ ਰਹਿਣਗੇ । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here