ਸੋਮਵਾਰ ਨੂੰ ਆਈ 97 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸੋਮਵਾਰ ਨੂੰ 90 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ, ਇਸ ਤੋਂ ਇਲਾਵਾ ਡਿਸਚਾਰਜ ਪਾਲਿਸੀ ਅਧੀਨ ਅੱਜ 76 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਸੋਮਵਾਰ ਨੂੰ 1 ਕਰੋਨਾ ਪਾਜੀਟਿਵ ਵਿਅਕਤੀ ਦੀ ਇਲਾਜ ਦੋਰਾਨ ਮੋਤ ਹੋ ਗਈ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਹੋਣ ਕਾਰਨ ਇਲਾਜ ਦੋਰਾਨ ਮਰਨ ਵਾਲਿਆਂ ਦੀ ਸੰਖਿਆ 38 ਹੋ ਗਈ ਹੈ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਬਾਰ ਬਾਰ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਜਾਗਰੁਕ ਹੋਵੋ ਅਤੇ ਸਮੇਂ ਰਹਿੰਦਿਆਂ ਕਰੋਨਾ ਟੈਸਟ ਕਰਵਾਓ । ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਮਾਸਕ ਪਾਉਂਣ ਦੀ ਆਦਤ ਪਾਉਂਣੀ ਹੋਵੇਗੀ। ਉਨਾਂ ਕਿਹਾ ਕਿ ਸਿਹਤ ਵਿਭਾਗ ਅਨੁਸਾਰ ਵੀ ਅਗਰ ਅਸੀਂ ਮਾਸਕ ਪਾ ਕੇ ਰੱਖਾਂਗੇ ਤਾਂ ਬੀਮਾਰੀ ਤੋਂ 80 ਪ੍ਰਤੀਸ਼ਤ ਸੁਰੱਖਿਅਤ ਰਹਿ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ ਤੱਦ ਹੀ ਜਿਲ•ਾ ਪਠਾਨਕੋਟ ਕਰੋਨਾ ਮੁਕਤ ਬਣਾਇਆ ਜਾ ਸਕੇਗਾ।

ਉੁਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਕੂਲ 2271 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨਾਂ ਵਿੱਚੋਂ 1495 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 738 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 38 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here