ਸਿਹਤ ਵਿਭਾਗ ਨੇ ਕੋਰੋਨਾ ਯੋਧਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੀ ਮਹਾਂਮਾਰੀ ਤੇ ਮੋਕੇ ਜਿਥੇ ਜਿਲਾਂ ਪ੍ਰਸ਼ਾਸ਼ਨ , ਸਿਹਤ ਵਿਭਾਗ , ਕਾਰਪੋਰੇਸ਼ਨ , ਸਫਾਈ ਸੇਵਕ , ਮੋਹਰਲੀ ਕਤਾਰ ਵਿੱਚ ਖੜੇ ਹੋ ਕਿ ਇਸ ਬਿਮਾਰੀ ਦਾ ਟਾਕਰਾ ਕਰ ਰਹੇ ਹਨ । ਕੋਰੋਨਾ ਮਰੀਜ ਦੀ ਮੌਤ ਹੋਣ ਤੇ ਪ੍ਰਵਾਰਿਕ ਮੈਬਰ ਅੰਤਮ ਰਸਮਾ ਕਰਨ ਤੋ ਵੀ ਡਰਦੇ ਹਨ, ਉਥੇ ਸ਼ਮਸਾਨ ਘਾਟ ਦੇ ਮੁਲਾਜਮ ਬਿਨਾਂ ਕਿਸੇ ਡਰ ਤੋ ਅੰਤਮ ਸੰਸਕਾਰ ਕਰਦੇ ਹਨ । ਇਹਨਾਂ ਯੋਧਿਆਂ ਦੀ ਹੌਂਸਲਾਂ ਅਫਜਾਈ ਵੱਜੋਂ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਡਾ.ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਇ. ਸਿਵਲ ਹਸਪਤਾਲ, ਵੱਲੋ ਸ਼ਿਵਪੁਰੀ ਦੇ ਇਨੰਚਾਰਜ ਮਾਸਟਰ ਵਿਜੈ ਕੁਮਾਰ, ਹਰਬੰਸ ਲਾਲ , ਦਵਿੰਦਰ ਕੁਮਾਰ , ਸੁਖਵਿੰਦਰ ਕੁਮਾਰ, ਸੋਨੂੰ ਕੁਮਾਰ, ਰਵੀ ਕੁਮਾਰ ਅਤੇ ਸ਼ਮਸ਼ਾਨ ਘਾਟ ਦੇ ਕਰਮਕਾਡ ਵਾਲੇ ਪੰਡਲ ਸ਼ਕਤੀ ਕੁਮਾਰ ਨੂੰ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।

Advertisements

ਇਸ ਮੋਕੇ ਤੇ ਉਹਨਾਂ ਨੇ ਡਾ ਮਨਮੋਹਣ ਸਿੰਘ , ਸਨਮ ਸੰਧੂ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ,  ਪੰਡਤ ਅਸ਼ਵਨੀ ਕੁਮਾਰ ਸ਼ਰਮਾਂ ਆਦਿ ਵੀ ਹਾਜਰ ਸਨ । ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਾਰਪੋਰੇਸ਼ਨ ਦੇ ਮੁਲਾਜਮਾਂ , ਸਫਾਈ ਸੇਵਕਾਂ ਅਤੇ ਸੰਸਕਾਰ ਕਰਨ ਵਿੱਚ ਮੋਹਰੀ ਵੱਜੋ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦੀਆਂ ਸੇਵੇਵਾਂ ਸ਼ਲਾਘਾਯੋਗ ਹਨ ਕਿਉਂਜੋ ਉਹਨਾਂ ਵਲੋ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਿਯਮਾ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਉਸ ਬਿਮਾਰੀ ਤੋ ਬਚਾਉਣਾ ਹੁੰਦਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਬਿਮਾਰੀ ਦੇ ਕੇਸਾ ਦੀ ਬਹੁਤਾਤ ਹੋਣ ਕਾਰਨ ਪਾਜੇਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਆਕਤੀਆਂ ਅਤੇ ਫਲੂ ਵਰਗੇ ਲੱਸ਼ਣਾ ਵਾਲਿਆਂ ਨੂੰ ਆਪਣਾ ਕੋਵਿਡ-19 ਦਾ ਟੈਸਟ ਨਜਦੀਕੀ ਸਿਹਤ ਸੰਸਥਾ ਤੋਂ ਕਰਵਾਉਂਣਾ ਜਰੂਰੀ ਹੈ ਕਿਉ ਜੋ ਇਸ ਨਾਲ ਬਿਮਾਰੀ ਦਾ ਸਹੀ ਸਮੇ ਤੇ ਪਤਾ ਲੱਗਣ ਨਾਲ ਇਲਾਜ ਕਰਨਾ ਸੁਖਲਾਣਾ ਹੋ ਜਾਂਦਾ ਹੈ ।

LEAVE A REPLY

Please enter your comment!
Please enter your name here