ਤਨੀਸ਼ਾ ਵਿੱਦਿਅਕ ਟਰੱਸਟ ਵਲੋਂ ਬੀਪੀਈਓ ਸੁੱਚਾ ਰਾਮ ਬੰਗਾ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

ਮਾਹਿਲਪੁਰ (ਦ ਸਟੈਲਰ ਨਿਉੂਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਬੀ ਪੀ ਈ ਓ ਸੁੱਚਾ ਰਾਮ ਬੰਗਾ ਦੀ ਅਚਾਨਕ ਬੇਵਕਤੀ ਹੋਈ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸ਼ੋਕ ਸਭਾ ਕੀਤੀ ਗਈ।

Advertisements

ਇਸ ਮੌਕੇ ਤੇ ਸਰਪ੍ਰਸਤ ਲਾਲ ਚੰਦ, ਸੰਪਾਦਕ ਸਾਬੀ ਈਸਪੁਰੀ, ਬੁੱਧ ਸਿੰਘ ਨਡਾਲੋਂ, ਪਿ੍ਰੰਸੀਪਲ ਅਸ਼ੋਕ ਪਰਮਾਰ, ਮਨਜੀਤ ਅਰਮਾਨ, ਪਰਮਜੀਤ ਕਾਤਿਬ, ਗ਼ਜ਼ਲਗੋ ਸ਼ਾਮ ਸੁੰਦਰ, ਰਣਜੀਤ ਪੋਸੀ, ਰਘਵੀਰ ਸਿੰਘ ਕਲੋਆ, ਸਗਲੀ ਰਾਮ ਸੱਗੀ, ਮਾਸਟਰ ਹਰਜਿੰਦਰ ਸਿੰਘ, ਰਿੰਕੂ ਮਖਸੂਸਪੁਰੀ, ਮੈਡਮ ਰਿੰਪੀ ਗਿੱਲ, ਰਜਿੰਦਰ ਸਿੰਘ ਕੋਟਲਾ, ਮੈਡਮ ਗੁਰਪ੍ਰੀਤ ਕੌਰ, ਬਲਜਿੰਦਰ ਪਾਲ, ਅਨਾਮਿਕਾ, ਤਨੀਸ਼ਾ, ਸੀਮਾ, ਬਲਵਿੰਦਰ ਕੌਰ ਹਾਜਰ ਸਨ। ਇਸ ਮੌਕੇ ਸੰਪਾਦਕ ਸਾਬੀ ਈਸਪੁਰੀ ਨੇ ਕਿਹਾ ਕਿ ਬੀਪੀਈਓ ਸੁੱਚਾ ਰਾਮ ਬੰਗਾ ਦੀ ਬੇਵਕਤੀ ਮੌਤ ਨਾਲ ਜਿਥੇ ਸਿਖਿਆ ਜਗਤ ਨੂੰ ਘਾਟਾ ਪਿਆ ਹੈ ਉਥੇ ਸਾਹਿਤ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਕਿਉਂਕਿ ਉਹਨਾਂ ਦਾ ਸਾਹਿਤ ਨਾਲ ਬਹੁਤ ਲਗਾਅ ਸੀ। ਉਹਨਾਂ ਦੀ ਸਿਖਿਆ ਤੇ ਸਾਹਿਤ ਵਿੱਚ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਉਹ ਘੱਟ ਹੈ। ਅੱਜ ਅਸੀਂ ਇਸ ਅਨਮੋਲ ਹੀਰੇ ਤੋਂ ਵਾਂਜੇ ਹੋ ਗਏ ਹਾਂ।

LEAVE A REPLY

Please enter your comment!
Please enter your name here