ਕਸਰਤ, ਹਰੀਆਂ ਸਬਜੀਆਂ, ਸਲਾਦ, ਫੱਲਾਂ ਦਾ ਸੇਵਨ ਕਰਨ ਨਾਲ ਕਾਫੀ ਹੱਦ ਤੱਕ ਬੀਪੀ ਨੂੰ ਕੀਤਾ ਜਾ ਸਕਦਾ ਕੰਟਰੋਲ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਦਿਲ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੋਰਾਨ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ ਨੂੰ ਕਾਬੂ ਹੇਠ ਰੱਖਣ ਲਈ ਸਲਾਹ ਦਿੰਦੇ ਹੋਏ ਵਿਸ਼ਵ ਦਿਲ ਦਿਵਸ ਮਨਾਇਆ ਗਿਆ । ਇਸ ਮੋਕੇ ਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਅਯੋਕੇ ਸਮੇ ਦੀ ਬਿਮਾਰੀ ਹੈ ਜਿਸ ਦਾ ਮੁੱਖਕਾਰਨ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਹਨ ।

Advertisements

ਬਲੱਡ ਪ੍ਰੈਸ਼ਰ ਤੇ ਕਾਬੂ ਨਾ ਹੋਣ ਕਰਕੇ ਗੁਰਦਿਆ ਦੀਆਂ ਬਿਮਾਰੀਆਂ, ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ, ਚੁਪ ਚੁਪੀਤੇ ਦਿਲ ਦਾ ਦੋਰਾਂ ਜਾਂ ਅੰਧਰੰਗ ਹੋ ਸਕਦਾ ਹੈ ਇਸ ਲਈ ਸਾਨੂੰ ਇਸ ਤੋ ਬਚਾਅ ਲਈ ਤਲੀਆਂ ਚੀਜਾਂ , ਬਜਾਰੀ ਖਾਣਾ , ਫਾਸਟ ਫੂਡ ਦੀ ਵਰਤੋ ਤੋ ਪਰਹੇਜ , ਨਮਕ ਅਤੇ ਚੀਨੀ ਦੀ ਘੱਟ ਵਰਤੋ ਕਰਨੀ ਚਾਹੀਦੀ ਹੈ । ਬਲੱਡ ਪ੍ਰੈਸ਼ਰ ਸਬੰਧ ਡਾਕਟਰੀ ਸਲਾਹ ਅਤੇ ਇਲਾਜ ਪ੍ਰਤੀ ਅਣਗਿਲੀ ਨਾ ਵਰਤੀ ਜਾਵੇ ਅਤੇ ਨੀਮ ਹਕੀਮਾਂ ਦੀ ਇਲਾਜ ਤੋ ਬਚਣਾ ਚਾਹੀਦਾ ਹੈ । ਰੋਜਾਨਾਂ 30 ਤੋ 40 ਮਿੰਟ ਸੈਰ ਜਾ ਕਸਰਤ ਕਰਨ,  ਹਰੀਆਂ ਸਬਜੀਆਂ , ਸਲਾਦ , ਫੱਲਾਂ ਦਾ ਸੇਵਨ ਕਰਨ ਨਾਲ ਅਸੀ ਕਾਫੀ ਹੱਦ ਤੱਕ ਬੀ. ਪੀ. ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ।

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਅਤੇ ਇਲਾਜ ਦੀ ਮੁੱਫਤ ਸਹੂਲਤ ਹੈ । ਇਸ ਮੋਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਹਨਾਂ ਬਿਮਾਰੀਆਂ ਤੋ ਪੀੜਤ ਵਿਆਕਤੀ , 60 ਸਾਲ ਤੋ ਉਪਰ ਵਾਲੇ ਵਿਆਕਤੀਆਂ ਨੂੰ ਬਿਨਾਂ ਕਿਸੇ ਜਰੂਰੀ ਕੰਮ ਤੋ ਘਰੋ ਬਾਹਰ ਨਹੀ ਜਾਣਾ ਚਾਹੀਦਾ ਹੈ ਅਤੇ ਕਿਸੇ ਤਰਾਂ ਦੀ ਤਕਲੀਫ ਹੋਣ ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਜੇਕਰ ਅਸੀ ਉਪਰ ਦੱਸੀਆਂ ਗਈਆ ਹਦਾਇਤਾਂ ਦਾ ਪਾਲਣ ਕਰਦੇ ਹਾਂ ਤਾਂ ਅਸੀ ਆਪਣੇ ਆਪ ਨੂੰ ਤੰਦਰੁ

LEAVE A REPLY

Please enter your comment!
Please enter your name here