ਜਿਲੇ ਵਿੱਚ 81 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4690, 3 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2002 ਨਵੇਂ ਸੈਪਲ ਲੈਣ ਨਾਲ ਅਤੇ 2620 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 81 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4690 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 110287 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 104853 ਸੈਂਪਲ  ਨੈਗਟਿਵ,  ਜਦਕਿ 1191 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 167 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 456, ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 4067 ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 81 ਪਾਜੇਟਿਵ ਕੇਸ ਨਵੇ ਹਨ । ਹੁਸ਼ਿਆਰਪੁਰ ਸ਼ਹਿਰ 20 ਕੇਸ ਸਬੰਧਿਤ ਹਨ ਜਦ ਕੇ ਬਾਕੀ ਪੀ ਐਚਸੀ ਦੇ  61 ਪਾਜੇਟਿਵ ਮਰੀਜ ਹਨ । ਮੌਤਾਂ ਦੀ ਗਿਣਤੀ 3 ਹੈ (1) ਪਹਿਲੀ ਮੌਤ 65 ਸਾਲਾ ਵਿਆਕਤੀ ਵਾਸੀ  ਕਮੇਟੀ ਬਜਾਰ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਏ (2) 40 ਸਾਲਾ ਔਰਤ  ਬਹਾਲਾ, ਗੰੜਸੰਕਰ  ਦੀ ਮੋਤ ਨਿਜੀ ਹਸਪਤਾਲ ਪੰਚਕੂਲਾਂ (3) 58 ਸਾਲਾ ਔਰਤ  ਵਾਸੀ ਲਾਸਾੜਾ ਜੇਜੋ ਦੀ ਮੌਤ ਪੀ. ਜੀ. ਆਈ. ਚੰਡੀਗੜ , ।  

ਇਹ 3 ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here