ਪਰਲਜ਼ ਕੰਪਨੀ ਖਿਲਾਫ ਲੋਕਾਂ ਨੇ ਕੀਤੀ ਨਾਰੇਬਾਜ਼ੀ, ਸਰਕਾਰ ਤੋਂ ਇਨਵੈਸਟ ਕੀਤੇ ਪੈਸੇ ਵਾਪਸ ਕਰਵਾਏ ਜਾਣ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 3 ਅਕਤੂਬਰ ਨੂੰ ਊਧਮ ਸਿੰਘ ਪਾਰਕ ਵਿਖੇ ਲੋਕਾਂ ਵੱਲੋਂ ਪਰਲਜ਼ ਕੰਪਨੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ  ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਇਨਵੈਸਟ ਕੀਤੇ ਰੁਪਏ ਵਾਪਸ ਕਰਾਏ ਜਾਣ।  ਇਸ ਮੌਕੇ ਜਸਵੀਰ ਸਿੰਘ ਬਡਿਆਲ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਸਾਲ ਪਹਿਲਾਂ ਪਲਸ ਕੰਪਨੀ ਬੰਦ ਹੋਣ ਨਾਲ ਲੋਕਾਂ ਨੂੰ ਪੰਜਾਹ ਹਜ਼ਾਰ ਕਰੋੜ ਰੁਪਏ ਦਾ  ਨੁਕਸਾਨ ਹੋਇਆ  ਹੈ ਜਦਕਿ ਜਸਵੀਰ ਸਿੰਘ ਬਡਿਆਲ ਨੇ ਦੱਸਿਆ ਕਿ ਇਹ ਕੰਪਨੀ 1983 ਤੋਂ ਲੈ ਕੇ 2014  ਤੱਕ ਕੰਮ ਕਰਦੀ ਰਹੀ ਅਤੇ ਲੋਕਾਂ ਦੇ ਪੈਸੇ ਆਪਣੀ ਕੰਪਨੀ ਚ ਇਨਵੈਸਟ ਕਰਾਉਂਦੀ ਰਹੀ ਜਦੋਂ ਬੀਜੇਪੀ ਸਰਕਾਰ ਆਈ ਤਾਂ ਉਹਨਾਂ ਨੇ ਇਹ ਕੰਪਨੀ ਨੂੰ ਬੰਦ ਕਰ ਦਿੱਤਾ।

Advertisements

ਉਹਨਾਂ ਦੱਸਿਆ ਕਿ ਇਸ ਕੰਪਨੀ ਚ  ਪੰਜ ਕਰੋੜ ਪਚਾਸੀ ਲੱਖ ਲੋਕ  ਪੈਸਾ ਇਨਵਰਸਸ ਕਰ ਚੁੱਕੇ ਸਨ ਜਦ ਕਿ 2016 ਵਿਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੰਪਨੀ ਦੀ ਸਾਰੀ ਜਾਇਦਾਦ ਵੇਚ ਕੇ ਲੋਕਾਂ ਦਾ ਭੁਗਤਾਨ ਕੀਤਾ ਜਾਵੇ ਪਰ ਅੱਜ ਤੱਕ ਇਸ ਪੱਖੀ ਕੁਝ ਨਹੀਂ ਹੋਇਆ ਅਤੇ ਨਾ ਹੀ ਲੋਕਾਂ ਨੂੰ ਆਪਣਾ ਪੈਸਾ ਵਾਪਸ ਮਿਲਿਆ। ਇਸ ਮੌਕੇ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਉਹ ਲੋਕਾਂ ਦੇ ਪੈਸੇ ਤੁਰੰਤ ਵਾਪਸ ਕਰਵਾਏ। ਇਸ ਮੌਕੇ ਤੇ ਜਸਵੀਰ ਸਿੰਘ ਬਡਿਆਲ, ਕਰਨੈਲ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here