Sunday, October 25, 2026
Home Punjab ਜਲੰਧਰ: 100 ਕਿਸਾਨਾਂ ਨੇ ਆਪਣੇ ਪਿੰਡਾਂ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ...

ਜਲੰਧਰ: 100 ਕਿਸਾਨਾਂ ਨੇ ਆਪਣੇ ਪਿੰਡਾਂ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਕਰਨ ਦਾ ਲਿਆ ਪ੍ਰਣ

ਜਲੰਧਰ (ਦ ਸਟੈਲਰ ਨਿਊਜ਼)। ਪਿੰਡ ਨਵਾਂ ਕਿਲਾ ਦਾ ਗੁਰਦੇਵ ਸਿੰਘ ਉਨਾਂ ਕਿਸਾਨਾਂ ਵਿੱਚੋਂ ਇਕ ਹੈ, ਜਿਨਾਂ ਨੇ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਇਨ-ਸੀਟੂ ਤਕਨੀਕਾਂ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ। ਇਹੀ ਨਹੀਂ ਉਸ ਦੇ ਪਿੰਡ ਦੇ 30 ਹੋਰ ਕਿਸਾਨਾਂ ਨੇ ਪਰਾਲੀ ਨੂੰ ਖੇਤ ਵਿੱਚ ਖਾਦ ਵਜੋਂ ਵਰਤਣ ਦਾ ਫੈਸਲਾ ਕੀਤਾ ਹੈ।ਗੁਰਦੇਵ ਸਿੰਘ ਨੇ ਕਿਹਾ ਕਿ ਕਿਸਾਨ ਪਰਾਲੀ ਸਾੜਨ ਦੇ ਘਾਤਕ ਰੁਝਾਨ ਤੋਂ ਗੁਰੇਜ਼ ਕਰਨ ਲੱਗੇ ਹਨ ਅਤੇ ਉਸ ਦੇ ਪਿੰਡ ਦੇ ਕਈ ਕਿਸਾਨਾਂ ਨੇ ਝੋਨੇ ਦੀ ਪਰਾਲੀ ਨਾ ਸਾੜਨ ਦਾ ਦ੍ਰਿੜ ਸੰਕਲਪ ਲਿਆ ਹੈ।ਉਸ ਨੇ ਦੱਸਿਆ ਕਿ ਪਿਛਲੇ ਸਾਲ ਉਨਾਂ ਦੇ ਪਿੰਡ ਵਿੱਚ ਪਰਾਲੀ ਦਾ 20 ਪ੍ਰਤੀਸ਼ਤ ਰਕਬਾ ਸਾੜਿਆ ਗਿਆ ਸੀ ਅਤੇ ਇਸ ਸਾਲ ਪੂਰਾ ਪਿੰਡ ਪਰਾਲੀ ਸਾੜਨ ਤੋਂ ਮੁਕਤ ਹੋ ਜਾਵੇਗਾ।

Advertisements

ਉਸ ਨੇ ਅੱਗੇ ਕਿਹਾ ਕਿ ਪਰਾਲੀ ਨੂੰ ਖਾਦ ਵਜੋਂ ਵਰਤਣਾ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧੇ ਦਾ ਸਭ ਤੋਂ ਸਸਤਾ ਸਾਧਨ  ਬਣਦਾ ਜਾ ਰਿਹਾ ਹੈ। ਗੁਰਦੇਵ ਸਿੰਘ ਵਾਂਗ ਪਿੰਡ ਲੱਲੀਆਂ ਖੁਰਦ ਦੇ ਕਿਸਾਨ ਅਮਰਦੀਪ ਸਿੰਘ ਨੇ ਵੀ ਆਪਣੀ ਅਮਰਦੀਪ ਕਿਸਨ ਸੇਵਾ ਸੁਸਾਇਟੀ ਬਣਾ ਕੇ ਮਿਸਾਲ ਪੇਸ਼ ਕੀਤੀ ਹੈ। ਆਪਣੀ ਸੁਸਾਇਟੀ ਰਾਹੀਂ ਉਹ ਦੂਸਰੇ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਅੱਜ ਤੱਕ ਉਸ ਦੀ ਸੁਸਾਇਟੀ ਰਾਹੀਂ  ਪਿੰਡ ਦੇ ਕਿਸਾਨ 80 ਏਕੜ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ ਅਤੇ ਇਸ ਸਾਲ 30 ਹੋਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ।ਇਸੇ ਤਰਾਂ ਪਿੰਡ ਮਾਣਕਪੁਰ ਦੇ ਲਖਵਿੰਦਰ ਸਿੰਘ ਨੇ 15 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਕਰਦਿਆਂ ਦੱਸਿਆ ਕਿ ਖੇਤ ਵਿਚ ਪਈ ਸਾਰੀ ਪਰਾਲੀ ਦਾ ਅਗਲੇ ਇਕ ਸਾਲ ਲਈ ਪ੍ਰਬੰਧਨ ਕੀਤਾ ਜਾ ਰਿਹਾ ਹੈ।

ਉਸ ਨੇ ਦੱਸਿਆ ਕਿ ਉਹ ਪਰਾਲੀ ਨੂੰ ਹਰੇ ਚਾਰੇ ਜਾਂ ਪਸ਼ੂਆਂ ਦੇ ਹੋਰ ਚਾਰੇ ਵਿੱਚ ਰਲਾਉਂਦੇ ਹਨ। ਇਨਾਂ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਅਤੇ ਸਰਦੀਆਂ ਵਿੱਚ ਉਨਾਂ ਨੂੰ ਠੰਡ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਉਨਾਂ ਦੱਸਿਆ ਕਿ 40 ਕਿਸਾਨਾਂ ਵੱਲੋਂ ਇਸ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਨਾਂ ਕਿਸਾਨਾਂ ਵੱਲੋਂ ਵਿਖਾਏ ਰਾਹ ‘ਤੇ ਚੱਲਣਾ ਚਾਹੀਦਾ ਹੈ ਅਤੇ ਪਰਾਲੀ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਰਨੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ।

LEAVE A REPLY

Please enter your comment!
Please enter your name here