ਪ੍ਰਧਾਨਮੰਤਰੀ ‘ਖੁਰਾਕ ਅਤੇ ਖੇਤੀਬਾੜੀ ਸੰਗਠਨ’ ਦੀ 75ਵੀਂ ਵਰੇਗੰਢ ਦੇ ਮੌਕੇ ਤੇ 75 ਰੁਪਏ ਦਾ ਯਾਦਗਾਰੀ ਸਿੱਕਾ ਕਰਨਗੇ ਜਾਰੀ

ਚੰਡੀਗੜ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰੇਂਦਰ ਮੋਦੀ 16 ਅਕਤੂਬਰ, 2020 ਨੂੰ ‘ਖੁਰਾਕ ਅਤੇ ਖੇਤੀਬਾੜੀ ਸੰਗਠਨ’ ਦੀ 75ਵੀਂ ਵਰੇਗੰਢ ਮੌਕੇ ਐੱਫਏਓ ਨਾਲ ਭਾਰਤ ਦਾ ਪੁਰਾਣਾ ਸਬੰਧ ਦਰਸਾਉਣ ਲਈ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਪ੍ਰਧਾਨ ਮੰਤਰੀ ਹਾਲ ਹੀ ਵਿੱਚ 8 ਫ਼ਸਲਾਂ ਦੀਆਂ ਵਿਕਸਿਤ ਕੀਤੀਆਂ ਬਾਇਓਫ਼ੋਰਟੀਫਾਈਡ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ।ਇਹ ਸਮਾਰੋਹ ਸਰਕਾਰ ਦੁਆਰਾ ਖੇਤੀਬਾੜੀ ਤੇ ਪੋਸ਼ਣ ਨੂੰ ਦਿੱਤੀ ਉੱਚਤਮ ਤਰਜੀਹ ਨੂੰ ਦਰਸਾਉਂਦਾ ਹੈ ਅਤੇ ਇਹ ਭੁੱਖ, ਭੁੱਖਮਰੀ ਅਤੇ ਕੁਪੋਸ਼ਣ ਦਾ ਮੁਕੰਮਲ ਖ਼ਾਤਮਾ ਕਰਨ ਦੇ ਸੰਕਲਪ ਦਾ ਵੀ ਪ੍ਰਮਾਣ ਹੈ। ਇਸ ਸਮਾਰੋਹ ਨੂੰ ਸਮੁੱਚੇ ਦੇਸ਼ ਦੀਆਂ ਆਂਗਨਵਾੜੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਆਰਗੈਨਿਕ ਅਤੇ ਬਾਗ਼ਬਾਨੀ ਮਿਸ਼ਨਾਂ ਦੁਆਰਾ ਦੇਖਿਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ, ਵਿੱਤ ਮੰਤਰੀ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਵੀ ਮੌਜੂਦ ਰਹਿਣਗੇ।

Advertisements

ਭਾਰਤ ਅਤੇ ਖੁਰਾਕ ਅਤੇ ਖੇਤੀਬਾੜੀ ਸੰਗਠਨ

ਅਸੁਰੱਖਿਅਤ ਵਰਗਾਂ ਅਤੇ ਆਮ ਲੋਕਾਂ ਨੂੰ ਆਰਥਿਕ ਤੇ ਪੋਸ਼ਣ ਦੇ ਤੌਰ ਉੱਤੇ ਮਜ਼ਬੂਤ ਬਣਾਉਣ ਲਈ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੀ ਯਾਤਰਾ ਬੇਮਿਸਾਲ ਰਹੀ ਹੈ। ਭਾਰਤੀ ਸਿਵਲ ਸਰਵਿਸ ਅਧਿਕਾਰੀ ਡਾ. ਬਿਨੈ ਰੰਜਨ ਸੇਨ 1956–57 ‘ਚ ਐੱਫਏਓ ਦੇ ਡਾਇਰੈਕਟਰ ਜਨਰਲ ਰਹੇ ਹਨ। ”ਨੋਬਲ ਸ਼ਾਂਤੀ ਪੁਰਸਕਾਰ 2020 ਜਿੱਤਣ ਵਾਲੇ ‘ਵਰਲਡ ਫ਼ੂਡ ਪ੍ਰੋਗਰਾਮ’ ਦੀ ਸਥਾਪਨਾ ਉਨਾਂ ਦੇ ਹੀ ਸਮੇਂ ਹੋਈ ਸੀ। 2016 ‘ਚ ‘ਦਾਲਾਂ ਦਾ ਅੰਤਰਰਾਸ਼ਟਰੀ ਵਰਾ’ ਅਤੇ 2023 ‘ਚ ‘ਮੋਟੇ ਅਨਾਜਾਂ ਦਾ ਅੰਤਰਰਾਸ਼ਟਰੀ ਵਰਾ’ ਜਿਹੀਆਂ ਤਜਵੀਜ਼ਾਂ ਦੀ ਪ੍ਰੋੜਤਾ ਵੀ ਐੱਫਏਓ ਦੁਆਰਾ ਕੀਤੀ ਗਈ ਹੈ।

ਕੁਪੋਸ਼ਣ ਦਾ ਮੁਕਾਬਲਾ

ਭਾਰਤ ਨੇ ਇੱਕ ਬੇਹੱਦ ਉਦੇਸ਼ ਮੁਖੀ ‘ਪੋਸ਼ਣ ਅਭਿਯਾਨ’ ਸ਼ੁਰੂ ਕੀਤਾ ਹੈ, ਜਿਸ ਦਾ ਟੀਚਾ 10 ਕਰੋੜ ਤੋਂ ਵੱਧ ਲੋਕਾਂ ਦੇ ਸ਼ਰੀਰਕ ਵਿਕਾਸ ਦੀ ਰੁਕਾਵਟ, ਭੁੱਖਮਰੀ ਖ਼ੂਨ ਦੀ ਕਮੀ ਅਤੇ ਨਵ–ਜਨਮੇ ਬੱਚੇ ਦੇ ਘੱਟ ਵਜ਼ਨ ਜਿਹੀਆਂ ਸਮੱਸਿਆਵਾਂ ਨੂੰ ਘਟਾਉਣਾ ਹੈ। ਕੁਪੋਸ਼ਣ ਸਮੁੱਚੇ ਵਿਸ਼ਵ ਦੀ ਸਮੱਸਿਆ ਹੈ ਅਤੇ ਦੋ ਅਰਬ ਤੋਂ ਵੱਧ ਲੋਕ ਸੂਖਮ ਕਿਸਮ ਦੇ ਪੋਸ਼ਕ ਤੱਤਾਂ ਦੀ ਘਾਟ ਤੋਂ ਪਰੇਸ਼ਾਨ ਹਨ। ਨਿੱਕੇ ਬੱਚਿਆਂ ਦੀਆਂ ਲਗਭਗ 45% ਮੌਤਾਂ ਸਿਰਫ਼ ਕੁਪੋਸ਼ਣ ਕਾਰਣ ਹੋ ਜਾਂਦੀਆਂ ਹਨ। ਇਹ ਵਾਜਬ ਤਰੀਕੇ ਸੰਯੁਕਤ ਰਾਸ਼ਟਰ ਦੇ 17 ਚਿਰ–ਸਥਾਈ ਵਿਕਾਸ ਟੀਚਿਆਂ ਵਿੱਚੋਂ ਇੱਕ ਵੀ ਹੈ।

ਅੰਤਰਰਾਸ਼ਟਰੀ ਤਰਜੀਹ ਦੇ ਮੱਦੇਨਜ਼ਰ ਪੋਸ਼ਕ ਤੱਤਾਂ ਨਾਲ ਭਰਪੂਰ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚ – ਲੋਹਾ, ਜ਼ਿੰਕ, ਕੈਲਸ਼ੀਅਮ, ਸੰਪੂਰਨ ਪ੍ਰੋਟੀਨ, ਉੱਚ ਕਿਸਮ ਦੇ ਲਾਇਜ਼ੀਨ ਤੇ ਟ੍ਰਿਪਟੋਫ਼ੈਨ ਵਾਲੀ ਮਿਆਰੀ ਪ੍ਰੋਟੀਨ, ਐਂਥੋਸਿਆਨਿਨ, ਪ੍ਰੋਵਿਟਾਮਿਨ ਏ ਅਤੇ ਓਲੀਕ ਐਸਿਡ ਜਿਹੇ ਸੂਖਮ ਕਿਸਮ ਦੇ ਪੋਸ਼ਕ ਤੱਤ ਬਹੁਤ ਮਾਤਰਾ ਵਿੱਚ ਅਤੇ ਪੋਸ਼ਣ–ਵਿਰੋਧੀ ਤੱਤ ਘੱਟ ਹੁੰਦੇ ਹਨ ਅਤੇ ਸਰਕਾਰ ਇਨ•ਾਂ ਨੂੰ ਉੱਚ ਤਰਜੀਹ ਦਿੰਦੀ ਰਹੀ ਹੈ। ‘ਭਾਰਤੀ ਖੇਤੀ ਖੋਜ ਪਰਿਸ਼ਦ’ ਦੀ ਅਗਵਾਈ ਹੇਠ ‘ਰਾਸ਼ਟਰੀ ਖੇਤੀ ਖੋਜ ਪ੍ਰਣਾਲੀ’ ਨੇ ਪਿਛਲੇ ਪੰਜ ਸਾਲਾਂ ਦੌਰਾਨ 53 ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਸਾਲ 2014 ਤੋਂ ਪਹਿਲਾਂ ਸਿਰਫ਼ ਇੱਕੋ ਬਾਇਓਫ਼ੋਰਟੀਫ਼ਾਈਡ ਕਿਸਮ ਸੀ।

ਭਾਰਤੀ ਥਾਲੀ ਦਾ ‘ਨਿਊਟ੍ਰੀ–ਥਾਲੀ’ ਵਜੋਂ ਕਾਇਆਕਲਪ

ਪ੍ਰਧਾਨ ਮੰਤਰੀ ਹਾਲ ਹੀ ਵਿੱਚ ਵਿਕਸਿਤ ਕੀਤੀਆਂ 8 ਫ਼ਸਲਾਂ ਦੀਆਂ 17 ਬਾਇਓਫ਼ੋਰਟੀਫ਼ਾਈਡ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨਾਂ ਦੀ ਪੋਸ਼ਣ ਕੀਮਤ 3.0 ਗੁਣਾ ਵੱਧ ਹੋਵੇਗੀ। ਚਾਵਲਾਂ ਦੀ ਸੀਆਰ ਧਾਨ 315 ਕਿਸਮ ਵਿੱਚ ਜ਼ਿੰਕ ਬਹੁਤਾਤ ਵਿੱਚ ਹੈ; ਕਣਕ ਦੀ 89 1633 ਕਿਸਮ ਵਿੱਚ ਪ੍ਰੋਟੀਨ, ਲੋਹਾ ਤੇ ਜ਼ਿੰਕ ਹੈ, 84 3298 ਪ੍ਰੋਟੀਨ ਤੇ ਲੋਹੇ ਨਾਲ ਭਰਪੂਰ ਹੈ ਅਤੇ 42W 3030 ਅਤੇ ਇੰਝ ਹੀ ਕਣਕ ਦੀ 44W 48 ਕਿਸਮ ਪ੍ਰੋਟੀਨ ਨਾਲ ਭਰਪੂਰ ਹੈ; ਮੱਕੀ ਦੀਆਂ ਲਾਢੋਵਾਲ ਗੁਣਵੱਤਾ ਪ੍ਰੋਟੀਨ ਹਾਈਬ੍ਰਿੱਡ 1, 2 ਅਤੇ 3 ਲਾਇਜ਼ੀਨ ਅਤੇ ਟ੍ਰਿਪਟੋਫ਼ੈਨ ਨਾਲ ਭਰਪੂਰ ਹਨ; ਜੌਂ ਤੇ ਬਾਜਰੇ ਦੇ ਮੋਟੇ ਅਨਾਜ ਦੀਆਂ 36MV1 ਅਤੇ 2 ਫ਼ਿੰਗਰ ਕਿਸਮਾਂ ਕੈਲਸ਼ੀਅਮ, ਲੋਹੇ ਤੇ ਜ਼ਿੰਕ ਨਾਲ ਭਰਪੂਰ ਹਨ; ਮੋਟੇ ਅਨਾਜ ਦੀ 3LMV1 ਕਿਸਮ ਲੋਹੇ ਤੇ ਜ਼ਿੰਕ ਨਾਲ ਭਰਪੂਰ ਹੈ; ਪੂਸਾ ਸਰ•ੋਂ 32 ਕਿਸਮ ਵਿੱਚ ਏਰੁਸਿਕ ਐਸਿਡ ਘੱਟ ਹੁੰਦਾ ਹੈ; ਮੂੰਗਫਲੀ ਦੀਆਂ ਗਿਰਨਾਰ 4 ਅਤੇ 5 ਕਿਸਮਾਂ ਵਿੱਚ ਓਲੀਕ ਐਸਿਡ ਨਾਲ ਭਰਪੂਰ ਹੈ ਅਤੇ ਯੈਮ ਕਿਸਮ ਨੀਲਿਮਾ ਤੇ 41 340 ਵਿੱਚ ਜ਼ਿੰਕ, ਲੋਹਾ ਤੇ ਐਂਥੋਸਿਆਨਿਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

LEAVE A REPLY

Please enter your comment!
Please enter your name here