Monday, October 19, 2026
Home Chandigarh ਉਪ ਮੰਡਲ ਮੈਜਿਸਟਰੇਟ ਨੇ ਕੀਤਾ ਮੰਡੀਆਂ ਦਾ ਦੌਰਾ

ਉਪ ਮੰਡਲ ਮੈਜਿਸਟਰੇਟ ਨੇ ਕੀਤਾ ਮੰਡੀਆਂ ਦਾ ਦੌਰਾ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼): ਕਣਕ ਦੇ ਸੀਜਨ ਦੌਰਾਨ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਐਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼ ਵੱਲੋਂ ਮਾਰਕਿਟ ਕਮੇਟੀ ਮਮਦੋਟ ਦੀ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਤੋਲ ਵੀ ਚੈੱਕ ਕੀਤੇ ਗਏ। ਪਿੰਡ ਟਿੱਬੀ ਖੁਰਦ ਵਿਖੇ ਵਿਰਸਾ ਸਿੰਘ ਆੜ੍ਹਤੀਏ ਦੇ ਤੋਲ ਉੱਤੇ ਲਿਫਟਿੰਗ ਵੱਧ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਿੰਡ ਖੁੰਦਰ ਉਤਾੜ ਵਿਖੇ ਵੀ ਤੋਲ ਵਿੱਚ ਫਰਕ ਸੀ। ਖਰੀਦ ਕੇਂਦਰ ਰਾਉ ਕੇ ਹਿਠਾੜ ਵਿਖੇ ਵੀ ਤੋਲ ਕਾਫੀ ਵੱਧ ਮਾਤਰਾ ਵਿੱਚ ਫੜਿਆ ਗਿਆ। ਮੌਕੇ ਤੇ ਮੌਜੂਦ ਸਕੱਤਰ ਮਾਰਕਿਟ ਕਮੇਟੀ ਮਮਦੋਟ ਨੂੰ ਹਦਾਇਤ ਕੀਤੀ ਗਈ ਕਿ ਇੰਨ੍ਹਾਂ ਆੜ੍ਹਤੀਆਂ ਅਤੇ ਤੋਲੇ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਰਿਪੋਰਟ ਭੇਜੀ ਜਾਵੇ।

Advertisements

ਇਸ ਤੋਂ ਇਲਾਵਾ ਖਰੀਦ ਕੇਂਦਰ ਕੜ੍ਹਮਾਂ, ਮਮਦੋਟ, ਹਜਾਰਾ ਸਿੰਘ ਵਾਲਾ ਵਿਖੇ ਵੀ ਕਣਕ ਦੀ ਖਰੀਦ ਲਈ ਖਰੀਦ ਕੇਂਦਰ ਚੈੱਕ ਕੀਤੇ ਗਏ। ਲਿਫਟਿੰਗ ਕਾਫੀ ਮਾਤਰਾ ਵਿੱਚ ਪਈ ਸੀ। ਸਬੰਧਤ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਲਿਫਟਿੰਗ ਤੁਰੰਤ ਕਰਵਾਉਣ ਤਾਂ ਜੋ ਮੰਡੀਆਂ ਵਿੱਚ ਹੋਰ ਕਣਕ ਲਿਆਉਣ ਲਈ ਜਗ੍ਹਾ ਬਣ ਸਕੇ। ਇਸ ਮੌਕੇ ਸ੍ਰੀ ਮੁਕੇਸ਼ ਕੁਮਾਰ ਸਕੱਤਰ ਮਾਰਕਿਟ ਕਮੇਟੀ ਮਮਦੋਟ ਅਤੇ ਉਨ੍ਹਾਂ ਦਾ ਸਟਾਫ ਹਾਜ਼ਰ ਸਨ।

LEAVE A REPLY

Please enter your comment!
Please enter your name here