ਪੁਲਿਸ ਦੀ ਵੱਡੀ ਕਾਰਵਾਈ: 27 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਪਿਯੂਸ਼ ਤੇ ਸੰਨੀ ਗ੍ਰਿਫਤਾਰ

ਜਲੰਧਰ (ਦ ਸਟੈਲਰ ਨਿਊਜ਼)। ਨਸ਼ਿਆਂ ਦੇ ਕਾਰੋਬਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਵੀਰਵਾਰ ਨੂੰ 2 ਲੁਧਿਆਣਾ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨਾਂ ਕੋਲੋਂ 27000 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ।

Advertisements

ਮੁਲਜ਼ਮਾਂ ਦੀ ਪਹਿਚਾਣ ਜੋਸ਼ੀ ਨਗਰ ਦੇ ਰਹਿਣ ਵਾਲੇ ਪਿਯੂਸ਼ ਅਰੋੜਾ ਅਤੇ ਲੁਧਿਆਣਾ ਦੇ ਸੰਨੀ (ਮੂਲ ਨਿਵਾਸੀ ਗਾਂਧੀ ਨਗਰ, ਬਟਾਲਾ) ਵਜੋਂ ਹੋਈ ਹੈ।ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ (ਏਐਸਆਈ) ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਰੇੜੂ ਗੇਟ ਚੌਕ ‘ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਸਵਿਫਟ  (ਪੀਬੀ-ਈਕਿਊ 6409) ਚਾਲਕ ਜੋ ਕਿ ਪਠਾਨਕੋਟ ਵਾਲੇ ਪਾਸਿਓਂ ਆ ਰਿਹਾ ਸੀ, ਨੇ ਪੁਲਿਸ ਨੂੰ ਦੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਇਆ।
ਉਨਾਂ ਦੱਸਿਆ ਕਿ ਸ਼ੱਕ ਹੋਣ ‘ਤੇ ਪੁਲਿਸ ਨੇ ਕਾਰ ਸਵਾਰ ਪਿਯੂਸ਼ ਅਤੇ ਸੰਨੀ ਤੋਂ ਪੁੱਛਗਿੱਛ ਕੀਤੀ ਅਤੇ ਕਾਰ ਦੀ ਤਲਾਸ਼ੀ ਲਈ।

ਪੁਲਿਸ ਨੇ ਸਵਿਫਟ ਨੂੰ ਸਕੈਨ ਕੀਤਾ ਤਾਂ ਉਸ ਦੀ ਡਿੱਕੀ ਵਿੱਚੋਂ 27000 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।ਉਹਨਾਂ ਦੱਸਿਆ ਕਿ ਰਿਕਵਕਰੀ ਵਿਚ ਟਰਾਮਾਡੋਲ, ਹਾਈਡ੍ਰੋਕਲੋਰਾਈਡ ਟੇਬਲੇਟਸ, ਟਰਾਮਾਡੋਲ ਹਾਈਡ੍ਰੋਕਲੋਰਾਈਡ ਐਸਆਰ ਟੇਬਲੇਟਸ ਰਾਡੋਲ, ਅਲਪਰਾ ਜ਼ੋਲਮ ਟੇਬਲੇਟਸ ਅਤੇ ਪ੍ਰੌਕਸੀਵੋਨ ਸਪਾਸਪਲਸ ਸ਼ਾਮਲ ਹਨ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ -8 ਵਿੱਚ ਐਨਡੀਪੀਐਸ ਐਕਟ ਦੀ ਧਾਰਾ 22 ਤਹਿਤ ਕੇਸ ਦਰਜ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਏਡੀਸੀਪੀ ਵਤਸਲਾ ਗੁਪਤਾ ਅਤੇ ਏਸੀਪੀ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਵੱਲੋਂ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਨੈਕਸਸ ਦਾ ਪਰਦਾਫਾਸ਼ ਕੀਤਾ ਜਾਵੇਗਾ। ਭੁੱਲਰ ਨੇ ਅੱਗੇ ਕਿਹਾ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛ-ਪੜਤਾਲ ਲਈ ਪੁਲਿਸ ਰਿਮਾਂਡ ‘ਤੇ ਲਿਆਇਆ ਜਾਵੇਗਾ।

LEAVE A REPLY

Please enter your comment!
Please enter your name here