ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਸਲਾਹ ਅਨੁਸਾਰ 19 ਅਕਤੂਬਰ ਤੋਂ ਖੁੱਲਣਗੇ ਪੰਜਾਬ ਦੇ ਸਕੂਲ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਦੇ ਹੁਕਮ, ਨਿਰਦੇਸ਼ਕ ਸਿਹਤ ਤੇ ਪਰਿਵਾਰ ਭਲਾਈ ਦੀ ਸਲਾਹ ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਕੰਟੋਨਮੈਂਟ ਜੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸਕੱਤਰ  ਸਕੂਲ ਸਿੱਖਿਆ ਵਿਭਾਗ ਨੇ ਸਕੂਲ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੱਤਰ ਸਕੂਲ ਸਿੱਖਿਆ ਵੱਲੋਂ ਗ੍ਰਹਿ ਵਿਭਾਗ ਦੇ ਹੁਕਮਾਂ ਤੇ ਸਲਾਹ ਦੀ ਰੋਸ਼ਨੀ ‘ਚ ਸਿੱਖਿਆ ਵਿਭਾਗ ਜਾਰੀ ਕੀਤੇ ਗਏ ਪੱਤਰ ਅਨੁਸਾਰ 19 ਅਕਤੂਬਰ ਨੂੰ ਰਾਜ ਭਰ ‘ਚ ਸਿਰਫ 9 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲਣ ਦੀ ਆਗਿਆ ਦਿੱਤੀ ਗਈ ਹੈ। ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਕੋਵਿਡ-19 ਸਬੰਧੀ ਸਾਵਧਨੀਆਂ ਦੇ ਮੱਦੇਨਜ਼ਰ ਸਕੂਲ ਤਿੰਨ ਘੰਟੇ ਖੁੱਲਣਗੇ। ਜਿੱਥੇ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਹੈ, ਉੱਥੇ ਸਕੂਲ ਦੋ ਸ਼ਿਫਟਾਂ ‘ਚ ਵੀ ਲਗਾਇਆ ਜਾ ਸਕਦਾ ਹੈ। ਜਿਲਾ ਸਿੱਖਿਆ ਅਫਸਰ ( ਸੈਕੰ ) ਪਠਾਨਕੋਟ ਜਗਜੀਤ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ  ਨੇ ਦੱਸਿਆ ਕਿ ਇਸ ਦੌਰਾਨ ਕੋਵਿਡ ਤੋਂ ਬਚਾਅ ਸਬੰਧੀ ਸਾਰੇ ਜਰੂਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਕੋਵਿਡ ਨਿਯਮਾਂ ਅਨੁਸਾਰ ਵਿਦਿਆਰਥੀਆਂ ‘ਚ ਨਿਰਧਾਰਤ ਦੂਰੀ ਹੋਣੀ ਚਾਹੀਦੀ ਹੈ। ਅਤੇ ਇੱਕ ਸੈਕਸ਼ਨ ‘ਚ 20 ਤੋਂ ਵਧੇਰੇ ਵਿਦਿਆਰਥੀ ਜਮਾਤ ‘ਚ ਬੈਠ ਨਹੀਂ ਸਕਦੇ।

Advertisements

ਇੱਕ ਬੈਂਚ ‘ਤੇ ਸਿਰਫ ਇੱਕ ਵਿਦਿਆਰਥੀ ਹੀ ਬੈਠੇਗਾ ਅਤੇ ਦੋ ਬੈਂਚਾਂ ‘ਚ ਦੂਰੀ ਨਿਯਮਾਂ ਅਨੁਸਾਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੈਂਟਾਈਜੇਸ਼ਨ ਤੇ ਮਾਸਕ ਪਹਿਨਣ ਸਬੰਧੀ ਨਿਯਮ ਸਖਤੀ ਨਾਲ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਆਨਲਾਈਨ ਪੜਾਈ ਵੀ ਜਾਰੀ ਰਹੇਗੀ। ਜਿਹੜੇ ਵਿਦਿਆਰਥੀ ਆਨਲਾਈਨ ਪੜਾਈ ਕਰਨਾ ਚਾਹੁੰਦੇ ਹਨ, ਉਹਨਾਂ ਲਈ ਆਨਲਾਈਨ ਪੜਾਈ ਵੀ ਜਾਰੀ ਰੱਖ ਸਕਦੇ ਹਨ। ਜੋ ਵਿਦਿਆਰਥੀ ਸਕੂਲਾਂ ‘ਚ ਪੜਨ ਆਉਣਗੇ, ਉਹ ਆਪਣੇ ਮਾਪਿਆਂ ਤੋਂ ਲਿਖਤੀ ਸਹਿਮਤੀ ਲੈ ਕੇ ਸਕੂਲ ਆਉਣਗੇ। ਇਸ ਤੋਂ ਇਲਾਵਾ ਅਧਿਆਪਕਾਂ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਕੀਤੀ ਗਈ ਹੈ। ਪੀਣ ਦੇ ਪਾਣੀ ਤੇ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰਨ ਦੀ ਵੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ।

ਕੂੜਾਦਾਨ ਪੂਰੀ ਤਰਾਂ ਢਕੇ ਹੋਣੇ ਚਾਹੀਦੇ ਹਨ ਅਤੇ ਪੈਰ ਨਾਲ ਖੁੱਲਣ ਵਾਲੇ ਹੋਣੇ ਚਾਹੀਦੇ ਹਨ। ਸਕੂਲ ਸਟਾਫ ਜਾਂ ਵਿਦਿਆਰਥੀਆਂ ‘ਚ ਕੋਵਿਡ-19 ਸਬੰਧੀ ਕੋਈ ਲੱਛਣ ਪਾਇਆ ਜਾਂਦਾ ਹੈ ਤੁਰੰਤ ਸਕੂਲ ਵੱਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਿਹਨਾਂ ਸਕੂਲਾਂ ‘ਚ ਕੋਵਿਡ ਸੈਂਟਰ ਖੋਲੇ ਗਏ ਸਨ, ਉਹਨਾਂ ਸਕੂਲਾਂ ਦੀ ਸਾਫ-ਸਫਾਈ ਅਤੇ ਸੈਂਨੇਟਾਈਜੇਸ਼ਨ ਕਰਵਾ ਦਿੱਤਾ ਗਿਆ ਹੈ।  ਇਸ ਮੌਕੇ ਤੇ ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਵੀ ਹਾਜਰ ਸੀ

LEAVE A REPLY

Please enter your comment!
Please enter your name here