ਪੰਜਾਬ ਦੀ ਧੀ ਕੈਲੀਫੋਰਨੀਆਂ ਯੂਐਸਏ ਵਿੱਚ ਬਣੀ ਡਿਪਾਰਟਮੈਂਟ ਆਫ ਜਸਟਿਸ ਸੀਨੀਅਰ ਆਈਟੀ ਸਪੈਸ਼ਲਿਸਟ ਇੰਜੀਨੀਅਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਪਣੇ ਮਹਾਨ ਵਿਰਸੇ ਲਈ ਦੇਸ਼-ਵਿਦੇਸ਼ਾ ‘ਚ ਨਾਮ ਖੱਟਣ ਵਾਲਾ ਪੰਜਾਬ ਦੀ ਧੀਆਂ ਵੀ ਹੁਣ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੀਆਂ ਹਨ।ਸ ਮਹਿੰਦਰ ਸਿੰਘ ਦੇ ਛੋਟੇ ਬੇਟੇ ਸਾਬਕਾ ਇੰਟਰਨੈਸ਼ਨਲ ਖਿਡਾਰੀ ਸੁਖਵਿੰਦਰ ਸਿੰਘ ਬੰਗਾ ਦੀ ਪਤਨੀ ਹਰਪ੍ਰੀਤ ਕੌਰ, ਜੋ ਕਿ ਪਿਛਲੇ ਲੰਬੇ ਸਮੇਂ ਤੋ ਅਮਰੀਕਾ ਵਿੱਚ ਰਹਿ ਰਹੀ ਹੈ, ਦੀ ਡਿਪਾਰਟਮੈਂਟ ਆਫ ਜਸਟਿਸ ਕੈਲੀਫੋਰਨੀਆਂ ਯੂਐਸਏ ਵਿੱਚ ਸੀਨੀਅਰ ਆਈਟੀ ਸਪੈਸ਼ਲਿਸਟ ਇੰਜੀਨੀਅਰ ਦੇ ਤੌਰ ਤੇ ਨਿਯੁਕਤੀ ਕੀਤੀ ਗਈ ਹੈ, ਜੋ ਕਿ ਸਮੂਹ ਪੰਜਾਬ ਤੇ ਪੰਜਾਬ ਵਾਸੀਆ ਲਈ ਮਾਣ ਦੀ ਗੱਲ ਹੈ।

Advertisements

ਹਰਪ੍ਰੀਤ ਕੌਰ ਨੇ ਆਪਣੀ ਇਸ ਨਿਯੁਕਤੀ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਮੁਕਾਮ ਤੇ ਪਹੁੰਚਣ ਲਈ ਉਹ ਜਿੱਥੇ ਲੰਬੇ ਸਮੇਂ ਤੋਂ ਮੇਹਨਤ ਕਰ ਰਹੀ ਸੀ, ਉਥੇ ਹੀ ਪਰਿਵਾਰ ਦੇ ਹਰ ਮੈਂਬਰ ਦਾ ਓਹਨੂੰ ਕਾਫੀ ਸਹਿਯੋਗ ਮਿਲਿਆ ਹੈ। ਗੌਰ ਹੋਵੇ ਕਿ ਹਰਪ੍ਰੀਤ ਕੌਰ ਬਲਵਿੰਦਰ ਸਿੰਘ ਅਤੇ ਸਵਿੰਦਰ ਕੌਰ ਦੀ ਬੇਟੀ ਹੈ ਅਤੇ ਸਵਰਗਵਾਸੀ ਕਾਂਗਰਸੀ ਦਰਸ਼ਨ ਸਿੰਘ ਲੀਡਰ ਦੀ ਪੋਤਰੀ ਹੈ ਅਤੇ ਪਿੰਡ ਬਾਬਾ ਬਕਾਲਾ  (ਅੰਮ੍ਰਿਤਸਰ) ਦਾ ਪਿਛੋਕੜ ਹੈ।

LEAVE A REPLY

Please enter your comment!
Please enter your name here