ਫਿਰੋਜ਼ਪੁਰ ਦਿਹਾਤੀ ਵੱਲੋਂ ਧਰਮਸ਼ਾਲਾ ਪੁਰਾਣੀ ਗਰੇਨ ਮਾਰਕਿਟ ਤਲਵੰਡੀ ਭਾਈ ਵਿਖੇ ਲਗਾਇਆ ਗਿਆ ਖੁੱਲ੍ਹਾ ਦਰਬਾਰ

ਫਿਰੋਜ਼ਪੁਰ/ਤਲਵੰਡੀ ਭਾਈ (ਦ ਸਟੈਲਰ ਨਿਊਜ਼), ਆਮ ਆਦਮੀ ਪਾਰਟੀ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਵੱਲੋਂ ਧਰਮਸ਼ਾਲਾ ਪੁਰਾਣੀ ਗਰੇਨ ਮਾਰਕਿਟ (ਸਨਾਤਨ ਧਰਮਸਾਲਾ) ਤਲਵੰਡੀ ਭਾਈ ਵਿਖੇ ਆਪ ਦੀ ਸਰਕਾਰ ਆਪ ਜੀ ਦੇ ਦੁਆਰ ਨਾਮ ਹੇਠ ਇਕ ਜਨ ਸਭਾ (ਖੁੱਲ੍ਹਾ ਦਰਬਾਰ) ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਮੁਸਕਲਾਂ ਸੁਣੀਆਂ ਗਈਆਂ ਅਤੇ ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਵੀ ਕੀਤਾ ਗਿਆ।

Advertisements

ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ ਦਹੀਯਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਦੀ ਭਲਾਈ ਦੇ ਕੰਮ ਕਰਨ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਇਹ ਖੁੱਲ੍ਹਾ ਦਰਬਾਰ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਦੇ ਮਸਲੇ ਇੱਕ ਥਾਂ ਤੇ ਹੀ ਹੱਲ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਨਾਲ ਡੀ ਐਸ਼ ਪੀ ਯਾਦਵਿੰਦਰ ਸਿੰਘ ਬਾਜਵਾ, ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਗਿੱਲ, ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ, ਚੇਅਰਮੈਨ ਵਰਕਿੰਗ ਕਮੇਟੀ ਡਾ ਓਮ ਪ੍ਰਕਾਸ਼ ਸੇਠੀ, ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਲਛਮਣ ਸਿੰਘ ਬਰਾੜ, ਸਿਦਕਜੋਤ ਸਿੰਘ ਗਿੱਲ, ਸੁਖਵਿੰਦਰ ਸਿੰਘ ਕਲਸੀ, ਰਣਜੀਤ ਠਾਕੁਰ, ਅਮਰਜੀਤ ਸਿੰਘ ਮਾਰਸ਼ਲ, ਸੁਖਮੰਦਰ ਸਿੰਘ ਮੰਦਰ, ਬੇਅੰਤ ਸਿੰਘ ਹਕੂਮਤ ਵਾਲਾ, ਰਾਜ ਕੁਮਾਰ ਚੌਧਰੀ, ਲਖਵਿੰਦਰ ਸਿੰਘ ਕਰਮੂੰਵਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here