ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ 22 ਤੇ 23 ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ 2.25 ਲੱਖ ਬੱਚਿਆਂ ਦੀ ਪ੍ਰਗਤੀ ਦੇ ਮੁਲਾਂਕਣ ਲਈ 22 ਤੇ 23 ਅਕਤੂਬਰ ਨੂੰ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂ ਜਾਣਗੀਆਂ। ਵਿਜੈ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਇਨਾਂ ਬੱਚਿਆਂ ਦੇ ਮੁਲਾਂਕਣ ਲਈ ਵਿਭਾਗ ਵੱਲੋਂ ਯੋਜਨਾਬੰਦੀ ਕਰ ਲਈ ਗਈ ਹੈ। ਇਸ ਸੰਬੰਧੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਵੱਲੋਂ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਗਈ ਹੈ।

Advertisements

ਉਨਾਂ ਦੱਸਿਆ ਕਿ ਸ਼ੈਸ਼ਨ 2018-19 ਵਿੱਚ ਪ੍ਰੀ-ਪ੍ਰਾਇਮਰੀ ਵਿੱਚ 1.93 ਲੱਖ ਬੱਚੇ ਪੜਦੇ ਸਨ ਜੋ ਕਿ ਸ਼ੈਸ਼ਨ 2019-20 ਵਿੱਚ ਵੱਧ ਕੇ 2.25 ਲੱਖ ਹੋ ਗਈ ਹੈ। ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰ (ਐਲੀ:) ਦੀ ਅਗਵਾਈ ਵਿੱਚ ਜ਼ਿਲੇ ਦੇ ਸਮੂਹ ਸੈਂਟਰ ਹੈਡ ਟੀਚਰਜ਼ ਤੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਦੀ ਵੀਡਿਓ ਕਾਨਫਰੰਸ ਦੁਆਰਾ ਇੱਕ ਦਿਨਾ ਵਰਕਸ਼ਾਪ ਰਾਹੀਂ ਮਾਪੇ ਅਧਿਆਪਕ ਮਿਲਣੀਆਂ ਸਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਗਈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 22 ਤੇ 23 ਅਕਤੂਬਰ ਨੂੰ ਪ੍ਰੀ- ਪ੍ਰਾਇਮਰੀ ਵਿੱਚ ਪੜਦੇ ਬੱਚਿਆਂ ਦੀ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਦੇ ਪ੍ਰੀ-ਪ੍ਰਾਇਮਰੀ ਬੱਚਿਆਂ ਸੰਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਜਾਵੇਗੀ।

ਉਨਾਂ ਦੱਸਿਆ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆ ਦੀ ਪ੍ਰਤਿਭਾ ਨਿਖਾਰਨ ਲਈ ਭੇਜੇ ਗੂਗਲ ਫ਼ਾਰਮ ਦੁਆਰਾ ਪ੍ਰਾਇਮਰੀ ਨੂੰ ਪੜਾਉੰਦੇ ਅਧਿਆਪਕਾਂ ਵੱਲੋਂ ਮੁਲਾਂਕਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਵਿੱਚ 1.32 ਲੱਖ  ਤੇ ਪ੍ਰੀ-ਪ੍ਰਾਇਮਰੀ-2 ਵਿੱਚ 93 ਹਜ਼ਾਰ  (ਕੁੱਲ 2.25 ਲੱਖ) ਬੱਚੇ ਦਾਖਲ ਹਨ ਤੇ ਸਹਾਇਕ ਸਮੱਗਰੀ ਦੇ ਰੂਪ ਵਿੱਚ ਪ੍ਰੀ-ਪ੍ਰਾਇਮਰੀ-1 ਲਈ ਲਰਨਿੰਗ ਲੈਡਰ,  ਪ੍ਰੀ-ਪ੍ਰਾਇਮਰੀ-2 ਲਈ ਬਰੇਨ ਬੂਸਟਰ ਪੁਸਤਕਾਂ ਤੇ ਅਧਿਆਪਕਾਂ ਲਈ ਨੈਤਿਕ ਸਿੱਖਿਆ ਅਧਾਰਿਤ  ‘ਸਵਾਗਤ ਜ਼ਿੰਦਗੀ’ ਪੁਸਤਕਾਂ ਸਕੂਲਾਂ ‘ਚ ਪਹੁੰਚ ਚੁੱਕੀਆਂ ਹਨ। ਉਨਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੇ ਸਰੀਰਕ, ਸਮਾਜਿਕ, ਭਾਵਨਾਮਿਕ, ਬੌਧਿਕ, ਭਾਸ਼ਾਈ ਵਿਕਾਸ ਤੇ ਗਣਿਤਕ ਵਿਕਾਸ ਅਧਾਰਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੀ ਨੀਂਹ ਮਜ਼ਬੂਤ ਹੋ ਸਕੇ। ਸਕੱਤਰ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਪ੍ਰੀ-ਪ੍ਰਾਇਮਰੀ ਵਿੱਚ ਪੜਦੇ ਬੱਚਿਆਂ ਦੇ ਮਾਤਾ-ਪਿਤਾ ਦੇ ਵੱਟਸ ਐਪ ਗਰੁੱਪ ਬਣਾਏ ਲਏ ਜਾਣ ਤਾਂ ਜੋ ਉਨਾਂ ਨੂੰ ਹਰ ਜਾਣਕਾਰੀ ਪੁੱਜਦੀ ਕੀਤੀ ਜਾ ਸਕੇ। ਇਸ ਦੌਰਾਨ ਪੜੋ ਪੰਜਾਬ ਪੜਾਓ ਦੇ ਸਟੇਟ ਕੋਆਰਡੀਨੇਟਰ ਦਵਿੰਦਰ ਬੋਹਾ  ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਗੂਗਲ ਫ਼ਾਰਮ ਤੇ  ਪ੍ਰੀ-ਪ੍ਰਾਇਮਰੀ ਨੂੰ ਪੜਾਉਂਦੇ ਅਧਿਆਪਕ ਹੀ ਸੰਬੰਧਤ ਬੱਚੇ ਨਾਲ ਸੰਬੰਧਤ ਜਾਣਕਾਰੀ ਅਪਡੇਟ ਕਰੇਗਾ। ਇਸ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸੈਂਟਰ ਹੈਡ ਟੀਚਰ ਵੱਲੋਂ ਆਪਣੇ ਕਲੱਸਟਰ ਦੇ ਸਮੂਹ ਅਧਿਆਪਕਾਂ ਦੀ ਵੀਡਿਓ ਕਾਨਫਰੰਸ ਦੁਆਰਾ ਸਿਖਲਾਈ ਦੇ ਦਿੱਤੀ ਗਈ ਹੈ। ਜਿਸ ਨਾਲ ਵਿਭਾਗੀ ਹਦਾਇਤਾਂ ਦੇ ਮੱਦੇਨਜਰ  ਯੋਜਨਾਬੰਦ ਤਰੀਕੇ ਨਾਲ ਮੁਲੰਕਣ ਕੀਤਾ ਜਾਵੇਗਾ।

LEAVE A REPLY

Please enter your comment!
Please enter your name here