ਅਮਰ ਫਿਲਿੰਗ ਪੰਪ ਤੇ ਸੀਐਨਜੀ ਗੈਸ ਸੁਵਿਧਾ ਸ਼ੁਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦਸੂਹਾ ਰੋਡ ਤੇ ਸਥਿਤ ਅਮਰ ਫਿਲਿੰਗ ਸਟੇਸ਼ਨ ਤੇ  ਹੁਣ ਸੀਐਨਜੀ ਗੈਸ ਦੀ ਸੁਵਿਧਾ ਵੀ ਸ਼ੁਰੂ ਹੋ ਗਈ ਹੈ। ਜਿਸ ਦਾ ਉਦਘਾਟਨ ਏਡੀਸੀ (ਵਿਕਾਸ) ਹਰਬੀਰ ਸਿੰਘ ਵੱਲੋਂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਂਪ ਮੈਨੇਜਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੇ ਦਸੂਹਾ ਚ ਸੀਐਨਜੀ ਗੈਸ ਦੇ ਪਲਾਂਟ ਲੱਗ ਚੁੱਕੇ ਨੇ ਪਰ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪਹਿਲਾ ਪੰਪ ਹੈ ਜਿੱਥੇ ਸੀਐਨਜੀ ਗੈਸ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।

Advertisements

ਉਹਨਾਂ ਇਸ ਗੈਸ ਦਾ ਲਾਭ ਦੱਸਦੇ ਹੋਇਆਂ ਕਿਹਾ ਕਿ ਇੱਕ ਤਾਂ ਸੀਐਨਜੀ ਗੈਸ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਕਾਫੀ ਸਸਤੀ ਹੈ ਤੇ ਦੂਜਾ ਇਸ ਦੀ ਮਾਈਲੇਜ ਵੀ ਬਾਕੀਆਂ ਨਾਲੋਂ ਕਾਫ਼ੀ ਵਧੇਰੇ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਸੁਵਿਧਾ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here