ਡਾ. ਮੁਹੇਸ਼ ਕੁਮਾਰ ਨੇ ਜਿਲਾਂ ਸਿਹਤ ਅਫਸਰ ਵਜੋ ਅਹੁੱਦਾ ਸੰਭਾਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ ਡਾ. ਮੁਹੇਸ਼ ਕੁਮਾਰ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਬਤੋਰ ਜਿਲਾਂ ਸਿਹਤ ਅਫਸਰ ਵੱਜੋ ਅਹੁਦਾ ਸੰਭਾਲਿਆ । ਅਹੁੱਦਾ ਸੰਭਾਲਣ ਮੋਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜਿਲਾਂ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਉਹਨਾਂ ਇਹ ਜਿਮੇਵਾਰੀ ਸੰਭਾਲਣ ਮੋਕੇ ਮੁਬਾਰਿਕਬਾਦ ਦਿੱਤੀ। ਇਸ ਮੋਕੇ ਹੋਰ ਜਾਣਕਾਰੀ ਸਾਝੀ ਕਰਦੇ ਹੋਏ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਵੱਲੋ ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁਹਈਆ ਕਰਵਾਉਣਾ ਅਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਤਹਿਤ ਸ਼ਤ ਪ੍ਰਤੀਸ਼ਤ ਰਜਿਸਟ੍ਰੇਸ਼ਨ ਅਤੇ ਹਦਾਇਤਾਂ ਦੀ ਪਾਲਣਾ ਉਹਨਾਂ ਦੀ ਪਹਿਲ ਹੋਵੇਗੀ।

Advertisements

ਉਹਨਾਂ ਖਾਦ ਪਾਦਰਥ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟ ਯੁਕਤ, ਅਨ ਬ੍ਰਾਡਿਡ ਅਤੇ ਖੁਲੇ ਮਸਾਲੇ ਅਤੇ ਵਸਤੂਆਂ ਨਾ ਵੇਚਣ ਤਾਂ ਜੋ ਲੋਕਾਂ ਨੂੰ ਵਧੀਆ ਖਾਦ ਪਦਾਰਥ ਮਿਲਣ ਨਾਲ ਤੰਦਰੁਸਤ ਪੰਜਾਬ, ਸਿਹਤਮੰਦ ਪੰਜਾਬ ਦੀ ਸਿਰਜਣ ਕਰ ਸਕੀਏ।

LEAVE A REPLY

Please enter your comment!
Please enter your name here