ਟ੍ਰੇਨਿੰਗ ਸੈਂਟਰ ਖੜਕਾ ਵਿਖੇ ਲੜਕੀਆਂ ਦੀ ਮੈਨਸੋਰੇਸ਼ਨ ਪੀਰੀਅਡ  ਤੇ ਇੱਕ ਸੈਮੀਨਾਰ ਆਯੋਜਿਤ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਬੀ. ਐਸ. ਐਫ. ਕੈਪ. ਟ੍ਰੇਨਿੰਗ ਸੈਟਰ ਖੜਕਾ ਵਿਖੇ ਡਾ ਰਸ਼ਪਾਲ ਸਿੰਘ ਸੀ. ਐਮ. ਉ. (  ਐਸ ਜੀ)   ਦੀ ਅਗਵਾਈ ਵਿੱਚ ਡਾ ਸਲਿੰਦਰ ਕੋਰ ਸੀ ਐਮ ਉ ( ਐਸ ਜੀ ) ਵਲੋਂ 9 ਤੋ 15 ਸਾਲ ਅਤੇ ਸਕੂਲ ਜਾਣ ਵਾਲੀਆਂ ਲੜਕੀਆਂ ਦੀ ਮੈਨਸੋਰੇਸ਼ਨ ਪੀਰੀਅਡ  ਤੇ ਇੱਕ ਸੈਮੀਨਾਰ ਲਗਾਇਆ ਗਿਆ । ਇਸ  ਵਿੱਚ ਡਾ ਅੰਗਨਾ ਕਲਸੀ , ਸ੍ਰੀਮਤੀ ਪ੍ਰੀਤੀ ਰਾਏ, ਸ੍ਰੀਮਤੀ ਕਵਿਤਾ ਖਾਰੀ ਵੱਲੋ ਵੀ ਇਸ ਸੈਮੀਨਾਰ ਸਬੋਧਨ  ਕੀਤਾ ਗਿਆ । ਇਸ ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਡਾ ਕਲਸੀ ਨੇ ਦੱਸਿਆ ਕਿ  ਲੜਕੀਆ ਦੀ ਇਸ  ਉਮਰ ਵਿੱਚ ਸਰੀਰਕ ਤਬਦੀਲੀਆਂ ਆਉਦੀਆਂ ਹਨ ।  ਮਹਾਂਵਾਰੀ ਇਸ ਦਾ  ਇੱਕ ਅਹਿਮ ਹਿੱਸਾ  ਹੈ । ਮਹਾਵਾਰੀ ਦਾ  ਆਉਣਾ  ਸਰੀਰ ਦਾ ਵਿਕਾਸ ਹੈ । ਇਸ ਦੋਰਾਨ ਮੂੰਹ ਤੇ ਪਿੰਪਲ ਦਾ ਨਿਕਲਣਾ, ਪੇਟ ਦਰਦ, ਮਰੋੜ, ਜੀਅ ਮਚਲਣਾ ਇਕ ਸਧਾਰਨ ਜਿਹੀ ਗੱਲ ਹੈ ।ਮਹਾਂਵਾਰੀ ਤਿੰਨ ਤੋ ਪੰਜ ਦਿਨ ਤੱਕ  ਰਹਿ ਸਕਦੀ ਹੈ ।

Advertisements

ਇਸ ਸਮੇ ਦੋਰਾਨ ਸੈਨਟਰੀ ਨੈਪਕਿੰਨ ਦੀ ਵਰਤੋ ਕਰਨੀ ਚਾਹੀਦੀ ਹੈ ।  ਇਸ ਨਾਲ ਕੱਪੜੇ ਗੰਦੇ ਨਹੀ ਹੁੰਦੇ ਅਤੇ ਲੜਕੀਆਂ ਨੂੰ ਸ਼ਰਮ ਦਾ ਸਾਹਮਣਾ ਨਹੀ ਕਰਨਾ ਪੈਦਾ । ਉਹਨਾ ਇਹ ਵੀ ਦੱਸਿਆ ਕਿ ਸੈਨਟਰੀ ਨੈਪਕਿਨ ਵਰਤਣ ਤੋ ਬਾਅਦ ਪੇਪਰ ਵਿੱਚ ਲਪੇਟ ਕੇ ਹੀ ਸੁੱਟਣਾ ਚਹੀਦਾ ਹੈ ਤੇ ਬਆਦ ਵਿੱਚ ਹੱਥ ਚੰਗੀ ਤਰਾਂ ਧੋ ਲੈਣੇ ਚਹੀਦੇ ਹਨ । ਜਦੋ ਅਸੀ ਘਰ ਦਾ ਦੇਸੀ ਨੈਪਕਿੰਨ ਵਰਤਦੇ ਹਾਂ, ਇਹ ਗਤਲ ਤਾਂ ਹੈ ਹੀ  ਪਰ ਸਵਾਸਥ ਨੂੰ ਵੀ ਹਾਨੀ ਪੰਹਚਾਉਦਾ ਹੈ । ਇਸ ਦੋਰਾਨ ਬੱਚਿਆ ਨੂੰ ਆਪਣੇ ਗੁਪਤ ਅੰਗਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਇਸ ਮੋਕੇ ਹੈਲਥ ਇੰਸਪੈਕਟਰ ਰਣਜੀਤ ਸਿੰਘ ਨੇ ਵੈਕਟਰ ਬੋਰਨ ਬਿਮਾਰੀਆਂ ਜਿਵੇ  ਡੇਗੂ ਮਲੇਰੀਆਂ ਚਿਕਨਗੁਣੀਆਂ  ਬਾਰੇ ਵੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਬਰਸਾਤ ਦੋਰਾਨ ਖੜੇ ਪਾਣੀ ਦੇ ਸੋਮਿਆਂ ਤੋ  ਮਲੇਰੀਆਂ ਡੈਗੂ ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ , ਤੇ ਇਹਨਾਂ ਦਿਨਾਂ ਵਿੱਚ ਬੀਮਾਰੀਆਂ ਫੈਲਾਉਂਣ ਵਾਲੇ ਮੱਛਰ ਦੀ ਪੈਦਾਇਸ ਹੋਣ ਨਾਲ ਇਹਨਾਂ ਬਿਮਾਰੀਆਂ ਦਾ ਖਤਰਾਂ ਵੱਧ ਜਾਦਾਂ ਹੈ । ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਡਰਾਈ ਡੇ ਦੇ ਤੋਰ ਤੇ ਮਨਾਇਆ ਜਾਦਾਂ ਹੈ   ਘਰਾਂ ਦੇ ਕੂਲਰ, ਗਮਲੇ ਤੇ ਹੋਰ ਵਸਤੂਆਂ ਜਿਥੇ ਮੀਹ ਦਾ ਪਾਣੀ ਖੜਾ ਨਹੀ ਹੋਣ ਦੇਣਾ ਚਾਹੀਦਾ । ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਨਜਦੀਕ ਸਰਕਾਰੀ ਸਿਹਤ ਕੇਦਰ ਵਿੱਚ ਤੁਰੰਤ  ਜਾਂਚ ਕਰਵਾਉਣੀ ਚਾਹੀਦੀ ਹੈ  । ਸਰਕਾਰੀ ਸੰਸਥਵਾਂ ਵਿੱਚ ਇਹਨਾਂ ਬਿਮਾਰੀਆਂ ਦਾ ਇਲਾਜ ਮੁੱਫਤ ਕੀਤਾ ਜਾਦਾ ਹੈ ।

LEAVE A REPLY

Please enter your comment!
Please enter your name here