ਸੈਨਿਕ ਵੋਕੇਸ਼ਨ ਟਰੇਨਿੰਗ ਸੈਂਟਰ: ਠੇਕੇ ਦੇ ਅਧਾਰ ਤੇ 11 ਮਹੀਨਿਆਂ ਲਈ ਹੋਵੇਗੀ ਸਟਾਫ਼ ਦੀ ਭਰਤੀ

ਜਲੰਧਰ (ਦ ਸਟੈਲਰ ਨਿਊਜ਼)। ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ, ਜਲੰਧਰ ਵਿਖੇ 11 ਮਹੀਨੇ ਲਈ ਠੇਕੇ ਦੇ ਅਧਾਰ ‘ਤੇ ਸਟਾਫ਼ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ 11 ਮਹੀਨੇ ਲਈ ਠੇਕੇ ਦੇ ਅਧਾਰ ‘ਤੇ ਐਜੂਕੇਸ਼ਨ ਇੰਸਟਰੱਕਟਰ, ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀ.ਟੀ.ਆਈ.) , ਪਾਰਟ ਟਾਈਮ ਕਲਰਕ  ਅਤੇ ਸਫ਼ਾਈ ਸੇਵਕ ਦੀ ਭਰਤੀ ਕੀਤੀ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਦੀਆਂ ਦੋ ਅਸਾਮੀਆਂ ਹਨ ਜਿਸ ਲਈ ਉਮੀਦਵਾਰ ਦੀ ਯੋਗਤਾ ਰਿਟਾਇਰਡ ਜੇ.ਸੀ.ਓ./ਹਵਲਦਾਰ (ਆਰਮੀ ਐਜੂਕੇਸ਼ਨ ਕੋਰ ) ਜਾਂ ਸਾਬਕਾ ਸੈਨਿਕ ਜਾਂ ਸਾਬਕਾ ਸੈਨਿਕ ਦੇ ਆਸ਼ਰਿਤ ਸਾਇੰਸ ਤੇ ਹਿਸਾਬ ਵਿਸ਼ੇ ਨਾਲ ਗ੍ਰੈਜੂਏਟ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸੇ ਤਰਾਂ ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀ.ਟੀ.ਆਈ.) ਦੀ ਇਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸੈਨਿਕ ਨਾਲ ਲਾਂਗ ਪੀ.ਟੀ. ਕੁਆਲੀਫਾਈਡ ਕੋਰਸ (ਮੈਡੀਕਲ ਸ਼ੇਪ ਵਨ) ਹੋਵੇ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਅੱਗੇ ਦੱਸਿਆ ਕਿ ਪਾਰਟ ਟਾਈਮ ਕਲਰਕ ਦੀ ਇਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸੈਨਿਕ ਕਲਰਕ (ਜੀ.ਡੀ.) ਹੈ।

ਉਨਾਂ ਦੱਸਿਆ ਕਿ ਇਸੇ ਤਰਾਂ ਸਫਾਈ ਸੇਵਕ ਦੀ ਇਕ ਅਸਾਮੀ ਭਰੀ ਜਾਣੀ ਹੈ। ਉਹਨਾਂ ਅੱਗੇ ਦੱਸਿਆ ਕਿ ਐਜੂਕੇਸ਼ਨ ਇੰਸਟਰੱਕਟਰ ਨੂੰ 12 ਹਜ਼ਾਰ ਪ੍ਰਤੀ ਮਹੀਨਾ ਮਾਣ ਭੱਤਾ  ਅਤੇ ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀ.ਟੀ.ਆਈ.) ਨੂੰ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਮਾਣ ਭੱਤਾ, ਪਾਰਟ ਟਾਈਮ ਕਲਰਕ ਨੂੰ 8500 ਰੁਪਏ ਅਤੇ ਸਫਾਈ ਸੇਵਕ ਨੂੰ 9000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਵੇਰਵਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ , ਸ਼ਾਸਤਰੀ ਮਾਰਕਿਟ, ਲਾਡੋਵਾਲੀ ਰੋਡ,ਜਲੰਧਰ ਵਿਖੇ 28 ਅਕਤੂਬਰ 2020 ਸ਼ਾਮ 5 ਵਜੇ ਤੱਕ ਜਮਾਂ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਸਾਬਕਾ ਸੈਨਿਕ ਅਤੇ ਉਨਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here