ਮਠਿਆਈਆਂ ਤੇ ਬੈਸਟ ਬਿਫੋਟ ਡੇਟ ਨਾ ਲਿਖਣ ਤੇ ਹੋਵੇਗਾ 2 ਲੱਖ ਦਾ ਜੁਰਮਾਨਾ: ਸਿਹਤ ਵਿਭਾਗ

ਹਰਿਆਣਾ (ਦ ਸਟੈਲਰ ਨਿਊਜ਼)। ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲੋਕਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ ਕਾਨੂੰਨ ਦੇ ਅਧੀਨ ਮਠਿਆਈਆਂ ਤੇ ਬੈਸਟ ਬਿਫੋਰ ਯੂਜ ਐਕਸਪਾਇਰੀ ਲਿਖਣਾ ਜਰੂਰੀ ਕਰ ਦਿੱਤਾ ਹੈ ।ਜਿਸ ਦੇ ਸਬੰਧ ਵਿਚ ਕਸਬਾ ਹਰਿਆਣਾ ਵਿੱਚ ਡੀਐਚਓ ਹੁਸ਼ਿਆਰਪੁਰ ਸੁਰਿੰਦਰ ਸਿੰਘ ਦੀ ਹਲਵਾਈਆਂ ਨਾਲ ਵਿਸ਼ੇਸ਼ ਬੈਠਕ ਹੋਈ। ਸੁਰਿੰਦਰ ਸਿੰਘ ਨੇ ਹਲਵਾਈਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੂਡ ਸੇਫਟੀ ਐਕਟ ਤੇ ਕੁਆਲਟੀ ਨੂੰ ਬਣਾਏ ਰੱਖਣ ਲਈ ਕਾਨੂੰਨ ਦੀ ਇਨ ਬਿਨ ਪਾਲਣ ਕਿਤੀ ਜਾਵੇ। ਉਹਨਾਂ ਨੇ ਹਲਵਾਈਆਂ ਨੂੰ ਸਖਤੀ ਨਾਲ ਕਿਹਾ ਕਿ ਅਗਰ ਮਠਿਆਈਆਂ ਤੇ ਬੈਸਟ ਬਿਫੋਰ ਯੂਜ ਐਕਸਪਾਇਰੀ ਨਾ ਲਿਖਿਆ ਗਿਆ ਤੇ ਕਾਨੂੰਨ ਦੀ ਪਾਲਣ ਨਾ ਕੀਤੀ ਗਈ ਤਾਂ ਦੋ ਲੱਖ ਤੱਕ ਜੁਰਮਾਨਾ ਹੋ ਸਕਦਾ ਹੈ।ਉਹਨਾਂ ਨੇ ਕਿਹਾ ਕੀ ਵਿਭਾਗ ਵੱਲੋਂ ਬਣਾਏ ਕਾਨੂੰਨ ਦੀ ਇੰਨਬਿੰਨ ਪਾਲਣ ਕਰਨ ਤੇ ਸਾਫ ਸਫਾਈ ਕੁਆਲਟੀ ਦਾ ਖਾਸ ਖਿਆਲ ਕਰਨ ਦੀ ਅਪੀਲ ਕੀਤੀ ।

Advertisements

ਇਸ ਮੌਕੇ ਡੀਐਚਓ ਹੁਸ਼ਿਆਰਪੁਰ ਸੁਰਿੰਦਰ ਸਿੰਘ ਨੇ ਹਲਵਾਈਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲਗਭਗ 30 ਮਿਠਾਈਆਂ ਦੀ ਲਿਸਟ ਬਣਾਈ ਹੈ ਜਿਸ ਤੇ ਬੈਸਟ ਬੀਫੋਰ ਯੂਜ਼ ਲਿਖਣਾ ਜਰੂਰੀ ਹੈ।ਉਹਨਾਂ ਨੇ ਦੱਸਿਆ ਕਿ ਰਸਗੁਲਾ, ਰਸਮਲਾਈ ਕੇਵਲ ਦੋ ਦਿਨ, ਗੁੱਝੀਆਂ ਸਤ ਦਿਨ, ਮੋਤੀ ਚੂਰ ਲੱਡੂ, ਬੁੰਦੀ, ਮਿਲਕ ਕੇਕ,ਬਰਫੀ, ਵਰਗੀ ਮਿਠਾਈਆ ਪੰਜ ਦਿਨ ਆਦਿ ਪੂਰਾ ਵਿਸਥਾਰ ਨਾਲ ਬਾਕੀ ਮਿਠਾਈਆਂ ਬਾਰੇ ਵੀ ਦੱਸਿਆ।

ਉਹਨਾਂ ਨੇ ਕਿਹਾ ਕਿ ਅਗਰ ਕੋਈ ਦੁਕਾਨਦਾਰ ਚੈਕਿੰਗ ਦੌਰਾਨ ਇਸ ਦੀ ਪੂਰੀ ਪਾਲਣ ਕਰਦਾ ਨਾ ਪਾਇਆ ਗਿਆ ਤਾਂ ਦੁਕਾਨਦਾਰ ਦੀ ਮਿਠਾਈਆ ਜਬਤ ਕਰਨ ਦੇ ਨਾਲ ਨਾਲ ਜੁਰਮਾਨਾ ਕੀਤਾ ਜਾਵੇਗਾ।ਉਹਨਾਂ ਨੇ ਕਿਹਾ ਸਾਨੂੰ ਹਰ ਇਨਸਾਨ ਦੀ ਸਿਹਤ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਖਾਣ ਪੀਣ ਵਾਲੀਆਂ ਵਸਤੂਆਂ ਬਣਾਨਿਆਂ ਚਾਹੀਦੀਆਂ ਹਨ। ਇਸ ਮੌਕੇ ਤੇ ਮੁਨੀਸ਼ ਕਲਿਆ, ਅੰਕਿਤ ਕਲਿਆ, ਸੁਮੀਤ ਓਹਰੀ, ਰਮਨ ਸਵੀਟ, ਨੇਪਾਲੀ, ਅਮਨ, ਨੀਰਜ ਅਬਰੋਲ, ਸਨੀ, ਰਾਜਨ ਤੇ ਰਾਜੂ ਵੀ ਹਜ਼ਾਰ ਸਨ।

LEAVE A REPLY

Please enter your comment!
Please enter your name here