Monday, October 26, 2026
Home Chandigarh ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਨਿਰਧਾਰਤ

ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਨਿਰਧਾਰਤ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਨਿਰਧਾਰਤ ਕਰ ਦਿੱਤੀਆ ਹਨ। ਇਹ ਮੁਲਾਂਕਣ 18 ਨਵੰਬਰ ਤੋਂ 21 ਨਵੰਬਰ 2020 ਤੱਕ ਕੀਤਾ ਜਾਵੇਗਾ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ-1 ਅਤੇ 2 ਕਲਾਸਾਂ ਦੇ ਬੱਚਿਆਂ ਦੋ ਵਿਕਾਸ ਨੂੰ ਜਾਣਨ ਅਤੇ ਸਮਝਣ ਲਈ ਸਾਲ ਵਿੱਚ ਤਿੰਨ ਵਾਰ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਵਾਰ ਕੋਵਿਡ-19 ਦੇ ਕਾਰਨ ਅਧਿਆਪਕਾਂ ਨੂੰ ਇਸ ਸਬੰਧ ਵਿੱਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Advertisements

ਅਧਿਆਪਿਕਾਂ ਨੂੰ ਬੱਚਿਆਂ ਦਾ ਮੁਲਾਂਕਣ ਕਰਨ ਵੇਲੇ ਉਨਾਂ ਨੂੰ ਸਕੂਲ ਨਾ ਸੱਦਣ, ਟੈਲੀਫੋਨ, ਵੀਡੀਓ ਕਾਲ ਰਾਹੀਂ ਤਾਲਮੇਲ ਕਰਨ ਅਤੇ ਇੱਕ ਦਿਨ ਵਿੱਚ 15 ਬੱਚਿਆਂ ਤੋਂ ਵੱਧ ਦਾ ਮੁਲਾਂਕਣ ਨਾ ਕਰ ਲਈ ਕਿਹਾ ਗਿਆ ਹੈ। ਬੁਲਾਰੇ ਅਨੁਸਾਰ ਸਿਰਫ ਹੈਡ ਆਫਿਸ ਵੱਲੋਂ ਭੇਜੇ ਗਏ ਪ੍ਰਸ਼ਨ ਬੱਚਿਆਂ ਨੂੰ ਪੁੱਛਣ, ਨਿਰਧਾਰਤ ਪ੍ਰੋਫਾਰਮੇ ਵਿੱਚ ਸਾਰੇ ਬੱਚਿਆਂ ਦਾ ਮੁਲਾਂਕਣ ਰਿਕਾਰਡ ਕਰਨ ਅਤੇ ਬੱਚਿਆਂ ਸਬੰਧੀ ਜਾਣਕਾਰੀ ਉਨਾਂ ਦੇ ਮਾਪਿਆਂ ਨਾਲ ਸਾਕਾਰਤਮਿਕ ਤਰੀਕੇ ਨਾਲ ਸਾਂਝੀ ਕਰਨ ਦੇ ਵੀ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਵਰਣਨਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਬਾਕੀ ਜਮਾਤਾਂ ਦੀ ਤਰਾਂ ਪ੍ਰੀ-ਪ੍ਰਾਇਮਰੀ ਜਮਾਤਾ ਦੇ ਬੱਚਿਆਂ ਲਈ ਵੀ ਰੋਜ਼ਮਰਾ ਦੇ ਆਧਾਰ ‘ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਸਲਾਈਡਾਂ ਰਾਹੀਂ ਅਤੇ ਛੋਟੀਆਂ ਵੀਡੀਓ ਤਿਆਰ ਕਰ ਕੇ ਭੇਜੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here