ਵਿਆਹਾਂ ਦੌਰਾਨ ਲਾਇਸੰਸ ਤੋਂ ਬਿਨਾਂ ਮੈਰਿਜ਼ ਪੈਲੇਸਾਂ ‘ਚ ਆਤਿਸ਼ਬਾਜੀ/ਪਟਾਖੇ ਚਲਾਉਣ ‘ਤੇ ਪਾਬੰਦੀ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੰਗਲਵਾਰ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਲਾਇਸੰਸ ਲਏ ਬਿਨਾਂ ਵਿਆਹਾਂ ਦੌਰਾਨ ਮੈਰਿਜ ਪੈਲੇਸਾਂ ਵਿੱਚ ਆਤਿਸ਼ਬਾਜੀਆਂ/ਪਟਾਖੇ ਚਲਾਉਣ ‘ਤੇ ਮੁਕੰਮਲ ਪਾਬੰਦੀ ਰਹੇਗੀ ਅਤੇ ਵਿਸਫੋਟਕ ਨਿਯਮਾਂ-2008 ਸਬੰਧੀ ਕਿਸੇ ਵੀ ਤਰਾਂ ਦੀ ਉਲੰਘਣਾ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿੱਚ ਹਰ ਮੈਰਿਜ ਪੈਲੇਸ ਨੂੰ ਜਨਤਕ ਹਿੱਤਾਂ ਦੇ ਮੱਦੇਨਜਰ ਇਨਾਂ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਉਨਾਂ ਕਿਹਾ ਕਿ ਹਰ ਮੈਰਿਜ ਪੈਲੇਸ ਨੂੰ ਵਿਆਹਾਂ ਦੌਰਾਨ ਪਟਾਖੇ ਚਲਾਉਣ ਲਈ ਲਾਇਸੰਸ ਲੈਣਾ ਪਵੇਗਾ ਜਿਸ ਲਈ ਮੈਰਿਜ ਪੈਲੇਸ ਦੇ ਮਾਲਕ ਜ਼ਿੰਮੇਵਾਰ ਰਹਿਣਗੇ।

Advertisements

ਉਹਨਾਂ ਦੱਸਿਆ ਕਿ ਪੈਲੇਸਾਂ ਵਿੱਚ ਇਕ ਢੁਕਵੀਂ ਖੁੱਲ•ੀ ਥਾਂ ਨਿਸ਼ਚਿਤ ਕੀਤੀ ਜਾਵੇਗੀ ਜਿਸ ਜਗ•ਾ ‘ਤੇ ਪਟਾਖੇ ਚਲਾਏ ਜਾ ਸਕਣ ਅਤੇ ਇਹ ਥਾਂ ਟੈਂਟ, ਮੁੱਖ ਸੜਕ ਅਤੇ ਪਾਰਕਿੰਗ ਤੋਂ ਘੱਟੋ-ਘੱਟ 30 ਮੀਟਰ ਦੀ ਦੂਰੀ ‘ਤੇ ਹੋਵੇ। ਪਟਾਖੇ ਚਲਾਉਣ ਲਈ ਤੈਅ ਕੀਤੀ ਜਗਾ ਦੇ ਉਤੋਂ ਬਿਜਲੀ ਦੀਆਂ ਤਾਰਾਂ ਨਾ ਲੰਘਦੀਆਂ ਹੋਣ ਅਤੇ ਇਸ ਥਾਂ ਦੇ ਨੇੜੇ ਲੋੜੀਂਦੇ ਪਾਣੀ ਅਤੇ ਅੱਗ ਬੁਝਾਊ ਯੰਤਰਾਂ ਦਾ ਇੰਤਜ਼ਾਮ ਹੋਣਾ ਲਾਜ਼ਮੀ ਹੈ। ਅਪਨੀਤ ਰਿਆਤ ਨੇ ਕਿਹਾ ਕਿ ਇਸ ਸਬੰਧੀ ਜ਼ਿਲ•ਾ ਮੈਜਿਸਟਰੇਟ ਦੇ ਦਫ਼ਤਰ ਤੋਂ ਲਾਇਸੰਸ ਲੈਣ ਲਈ ਪਹਿਲਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਤੋਂ ਪੈਲੇਸ ਵਿੱਚ ਪਟਾਖੇ ਚਲਾਉਣ ਵਾਲੀ ਥਾਂ ਲਈ ਐਨ.ਓ.ਸੀ. ਲੈਣੀ ਲਾਜ਼ਮੀ ਹੋਵੇਗੀ। ਉਹਨਾਂ ਦੱਸਿਆ ਕਿ ਵਿਸਫੋਟਕ ਨਿਯਮ-2008 ਅਤੇ ਇਸ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਿਸੇ ਵੀ ਤਰ•ਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here