ਰਮਨ ਵਿਰਦੀ ਨੇ ਫੂਡ ਸੇਫਟੀ ਅਫਸਰ ਵਜੋਂ ਸੰਭਾਲਿਆ ਕਾਰਜਭਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਨਵੇਂ ਤਾਇਨਾਤ ਫੂਡ ਸੇਫਟੀ ਅਫਸਰ ਰਮਨ ਵਿਰਦੀ ਨੇ ਅੱਜ ਆਪਣਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਕਾਰਜਭਾਰ ਸੰਭਾਲਿਆ ਅਤੇ ਉਹ ਜਿਲਾ ਜਲੰਧਰ ਤੋਂ ਬਦਲ ਕੇ ਇਸ ਜਿਲੇ ਵਿੱਚ ਆਏ ਹਨ ।  ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਤੇ ਫੂਡ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ । ਇਸ ਮੋਕੇ ਵਿਰਦੀ ਨੇ ਦੱਸਿਆ ਕਿ ਉਹਨਾਂ ਦੀ ਪਹਿਲ ਜਿਲੇ ਦੇ ਲੋਕਾਂ ਨੂੰ ਤਿਉਹਾਰੀ ਸੀਜਨ ਦੌਰਾਨ ਸਾਫ ਸੁਥਰਾ ਤੇ ਖਾਣ ਯੋਗ ਵਸਤੂਆ ਮਿਲਣਾ ਸੁਨਿਸਚਿਤ ਬਣਾਉਣਾ ਹੋਵੇਗੀ ।

Advertisements

ਉਹਨਾਂ ਕਿਹਾ ਕਿ ਜਿਵੇਂ ਫੂਡ ਸੇਫਟੀ ਐਕਟ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਤਰਾਂ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ । ਉਹਨਾਂ ਖਾਣ-ਪੀਣ ਦੀ ਵਸਤੂਆਂ ਨਾਲ ਜੁੜੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਦੀ ਇੰਨ-ਬਿੰਨ ਪਲਾਣਾ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿਸੇ ਤਰਾਂ ਦੀ ਕੁਤਾਹੀ ਪਾਈ ਗਈ ਤੇ ਸਖਤ ਕਾਰਵਾਈ ਹੋਵੇਗੀ । ਜਿਲੇ ਵਿੱਚ ਚੈਕਿੰਗ ਦੀ ਮੁਹਿੰਮ ਲਗਤਾਰ ਚਲਦੀ ਰਹੇਗੀ। ਉਹਨਾਂ ਕਿਹਾ ਕਿ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਖਾਣ ਪੀਣ ਵਾਲੇ ਵਸਤੂਆ ਦੇ ਕਾਰੋਬਾਰੀਆਂ ਦਾ ਰਜਿਸਟ੍ਰਸ਼ੇਨ ਹੋਣੀ ਜਰੂਰੀ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here