ਸਿਹਤ ਸੰਸਥਾਵਾਂ ਨੇ ਲੋਕਾਂ ਨੂੰ ਦਿੱਲ ਦੀਆਂ ਬਿਮਾਰੀਆਂ, ਸ਼ੂਗਰ ਤੇ ਕੈਂਸਰ ਬਾਰੇ ਕੀਤਾ ਜਾਗਰੁਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਗੈਰ ਸੰਚਾਰਿਤ ਬਿਮਾਰੀਆਂ ਸਬੰਧੀ ਜਾਗਰੂਕਤਾਂ ਵੱਜੋ ਸ਼ੁਰੂ ਕੀਤੀ ਗਈ ਮਹੀਨਾਵਾਰ ਆਈਈਸ ਵੈਨ ਦੇ ਅੱਜ ਹੁਸ਼ਿਆਰਪੁਰ ਪਹੁੰਚਣ ਤੇ ਸਿਵਲ ਹਸਪਤਾਲ ਦੇ ਉਪੀਡੀ ਦੇ ਸਾਹਮਣੇ ਲੋਕਾਂ ਨੂੰ ਆਯੋਕੇ ਸਮੇ ਵਿੱਚ ਵੱਧ ਰਹੀਆਂ ਦਿੱਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਸਟ੍ਰੋਕ ਦੇ ਬਾਰੇ ਜਾਗਰੂਕ ਕੀਤਾ ਗਿਆ । ਇਹ ਜਾਗਰੂਕਤਾ ਵੈਨ 2 ਦਿਨ ਹੁਸ਼ਿਆਰਪੁਰ ਦੇ ਵੱਖ-ਵੱਖ ਸਿਹਤ ਸੰਸਥਾਵਾਂ ਪਹੁੰਚ ਕੇ ਇਹਨਾਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਅਤੇ ਸਿਹਤ ਮੰਤਰੀ ਪੰਜਾਬ ਦਾ ਸੰਦੇਸ਼ ਦੇਵੇਗੀ ।

Advertisements

ਇਸ ਵੈਨ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਲਈ ਰਾਵਾਨਾ ਕਰਨ ਲਈ ਸਿਵਲ ਹਸਪਤਾਲ ਤੋਂ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਤੇ ਡਾ ਰਜਿੰਦਰ ਰਾਜ ਪ੍ਰੋਗਰਾਮ ਅਫਸਰ ਵੱਲੋ  ਝੰਡੀ ਦਿੱਤੀ ਗਈ । ਇਸ ਮੋਕੇ ਤੇ ਉਹਨਾਂ ਨਾਲ ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ, ਡਾ ਜੀਐਸ ਕਪੂਰ , ਡਾ ਸੁਰਿੰਦਰ ਸਿੰਘ ਜਿਲਾ ਸਿਹਤ ਅਫਸਰ, ਡਾ ਸ਼ਿਪਰਾ ਧੀਮਾਨ, ਪਰਸ਼ੋਤਮ ਲਾਲ ਮਾਸ ਮੀਡੀਆ ਅਫਸਰ, ਜਤਿੰਦਰ ਪਾਲ ਸਿੰਘ, ਉਮੇਸ਼ ਕੁਮਾਰ  ਐਨਸੀਡੀ. ਕੁਆਡੀਨੇਟਰ  ਅਮਨਦੀਪ ਸਿੰਘ , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਗੈਰ ਸੰਚਾਰਿਤ ਬਿਮਾਰੀਆਂ ਤੇ ਕਾਬੂ ਕਰਨਾ ਬਹੁਤ ਜਰੂਰੀ ਹੈ । ਵੱਧਦਾ ਬਲੱਡ ਪ੍ਰੈਸ਼ਰ ਕੋਰਨਰੀ ਡਸੀਜ ਅਤੇ ਸਟਰੋਕ ਦਾ ਕਾਰਨ ਬਣਾਦਾ ਹੈ ਅਤੇ ਇਹਨਾਂ ਬਿਮਾਰੀਆਂ ਦਾ ਕਾਰਨ ਸਾਡਾ ਅੱਜ ਦਾ ਰਹਿਣਾ ਸਹਿਣ ਅਤੇ ਖਾਣ ਪੀਣ ਹੈ ।

ਇਸ ਤੋ ਬਚਾਓ ਲਈ ਸਾਨੂੰ ਰੋਜਾਨਾ 30 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ, ਸ਼ਰਾਬ , ਸਿਗਰਟ ਨੋਸ਼ੀ ਅਤੇ ਜੰਕ ਫੂਡ ਤੋ ਪ੍ਰਹੇਜ ਕੀਤਾ ਜਾਵੇ । ਇਸ ਮੋਕੇ ਡਾ ਰਜਿੰਦਰ ਰਾਜ ਨੋਡਲ ਅਫਸਰ  ਨੇ ਦੱਸਿਆ ਕਿ ਸਰਕਾਰ ਵੱਲੋ ਐਨ. ਪੀ .ਸੀ. ਡੀ. ਸੀ. ਐਸ. ਪ੍ਰੋਗਰਾਮ ਤਹਿਤ ਸਾਰੀਆ ਸਿਹਤ ਸੰਸਥਾਵਾਂ ਤੇ ਐਨ. ਸੀ. ਡੀ. ਕਲੀਨਿਕਾ ਤੋਂ 30 ਸਾਲ ਉਪਰ ਵਿਆਕਤੀਆਂ ਲਈ ਰੁਟੀਨ ਵਿੱਚ ਰਕਤ ਚਾਪ ਜਾਂਚ, ਸ਼ੂਗਰ ਜਾਂਚ, ਇਲਾਜ ਅਤੇ ਕੋਸਲਿੰਗ ਦੀਆਂ ਸੇਵਾਵਾਂ ਦਿੱਤੀਆਂ ਜਾਦੀਆਂ ਹਨ  ਜੋ ਬਿਲਕੁਲ ਮੁੱਫਤ ਹਨ ।  ਉਹਨਾਂ ਇਹ ਵੀ ਦੱਸਿਆ ਕਿ ਜਿਥੇ ਵੀ ਜਾਗਰੂਕਤਾ ਵੈਨ ਜਾਵੇਗੀ ਉਥੇ ਵੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਫ੍ਰੀ ਕੀਤੀ ਜਾਵਾਗੀ ਅਤੇ ਇਲਾਜਯੋਗ ਵਿਆਕਤੀਆਂ ਦਾ ਇਲਾਜ ਵੀ ਐਨਸੀਡੀ ਸੈਲ ਵਿਖੇ ਕੀਤਾ ਜਾਵੇਗਾ । 6 ਨਵੰਬਰ ਨੂੰ ਇਹ ਜਾਗਰੂਕਤਾ ਵੈਨ ਟਾਂਡਾ ਹਸਪਤਾਲ,  ਸਬ ਡਿਵੀਜਨ ਹਸਪਤਾਲ ਦਸੂਹਾ ਅਤੇ ਮੁਕੇਰੀਆਂ ਵਿਖੇ ਜਾਗਰੂਕਤਾ ਵੱਜੋਂ ਪਹੁੰਚੇਗੀ ।

LEAVE A REPLY

Please enter your comment!
Please enter your name here