ਪਠਾਨਕੋਟ: ਡੀ.ਸੀ. ਨੇ ਕੁਲਦੀਪ ਨੂੰ ਬੇਟੀ ਦੇ ਜਨਮ ਤੇ ਬਾਲੜੀ ਤੋਹਫਾ ਸਕੀਮ ਵਜੋਂ ਦਿੱਤੀ ਐਫ.ਡੀ.ਆਰ.

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵੱਲੋ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਿਚ ਰਜਿਸਟਰਡ ਉਸਾਰੀ ਕਿਰਤੀ ਕੁਲਦੀਪ ਰਾਜ ਨੂੰ ਉਸ ਦੀ ਬੇਟੀ ਦੇ ਜਨਮ ਹੋਣ ਉਪਰੰਤ ਅਪਲਾਈ ਕੀਤੀ ਬਾਲੜੀ ਤੋਹਫਾ ਸਕੀਮ ਤਹਿਤ 51,000/- ਰੁਪਏ ਦੀ ਅਰਜੀ ਪਾਸ ਹੋਣ ਤੇ ਬਾਲੜੀ ਤੋਹਫਾ ਸਕੀਮ ਵਜੋ ਹੋਈ ਐਫ.ਡੀ.ਆਰ. ਦਿੱਤੀ ਗਈ। ਇਸ ਤੋ ਇਲਾਵਾ ਕੁੰਵਰ ਡਾਵਰ, ਸਹਾਇਕ ਕਿਰਤ ਕਮਿਸ਼ਨਰ, ਪਠਾਨਕੋਟ ਵਲੋ ਇਹ ਵੀ ਦੱਸਿਆ ਗਿਆ ਕਿ ਕਿਹੜਾ-ਕਿਹੜਾ ਉਸਾਰੀ ਕਾਮਾ ਬਤੋਰ ਲਾਭਪਾਤਰੀ ਇਸ ਬੋਰਡ ਵਿਚ ਰਜਿਸਟਰਡ ਹੋ ਸਕਦਾ ਹੈ।

Advertisements

ਉਹਨਾਂ ਦੱਸਿਆ ਕਿ ਹਰ ਇਕ ਉਹ ਕਿਰਤੀਆ ਜੋ ਬਤੋਰ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਕਾਰਪੇਂਟਰ, ਪੇਂਟਰ, ਇਲੈਕਟ੍ਰਿਸ਼ਨ, ਪਲੰਬਰ, ਪੱਥਰ ਦੀ ਰਗੜਾਈ ਕਰਨ ਵਾਲਾ, ਪੀ.ਓ.ਪੀ.ਕਰਨ ਵਾਲੇ, ਸੜਕਾਂ ਬਣਾਉਨ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਅਖਵਾਊਂਦੇ ਹਨ। ਉਹਨਾਂ ਦੱਸਿਆ ਕਿ ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣ ਵਾਸਤੇ ਉਮਰ 18 ਤੋ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੋਰਾਨ ਪੰਜਾਬ ਰਾਜ ਵਿਚ ਘੱਟ ਤੋ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ।

ਉਹਨਾਂ ਵਲੋ ਇਹ ਵੀ ਦੱਸਿਆ ਗਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣੇ ਅਤੇ ਆਪਣੀ ਫੈਮਲੀ ਦੇ ਆਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਫੈਮਲੀ ਫੋਟੋ, 27 ਨੰਬਰ ਫਾਰਮ (ਸਵੈ ਘੋਸ਼ਨਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੋਰ ਲਾਭਪਾਤਰੀ ਬੋਰਡ ਵਿਚ ਰਜਿਸਟਰਡ ਕਰਵਾ ਸਕਦਾ ਹੈ। ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 03 ਸਾਲ ਦਾ ਇਕੱਠਾ 360 ਰੁਪਏ (ਕੁੱਲ 385/- ਰੁਪਏ) ਅੰਸ਼ਦਾਨ ਸੇਵਾ ਕੇਂਦਰ ਵਿਚ ਹੀ ਜਮ•ਾਂ ਕਰਵਾਉਣਾ ਪਏਗਾ। ਉਹਨਾਂ ਦੱਸਿਆ ਕਿ ਰਜਿਸਟਰਡ ਹੋਣ ਉਪਰੰਤ ਕਿਰਤੀ ਬੋਰਡ ਵਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇ ਕਿ ਵਜੀਫਾ ਸਕੀਮ, ਸ਼ਗੁਨ ਸਕੀਮ, ਬਾਲੜੀ ਤੋਹਫਾ ਸਕੀਮ, ਪ੍ਰਸੂਤਾ ਸਕੀਮ, ਐਨਕ ਲਗਵਾਉਣ ਲਈ ਵਿੱਤੀ ਸਹਾਇਤਾ, ਦੰਦ ਲਗਵਾਉਣ ਲਈ ਵਿੱਤੀ ਸਹਾਇਤਾ, ਸੁੰਨਣ ਯੰਤਰ ਲਗਵਾਉਣ ਲਈ ਵਿੱਤੀ ਸਹਾਇਤਾ ਸਕੀਮ, ਐਲ.ਟੀ.ਸੀ. ਸਕੀਮ, ਪੈਨਸ਼ਨ ਸਕੀਮ ਅਦਿ ਦਾ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।

LEAVE A REPLY

Please enter your comment!
Please enter your name here