ਸਾਹਰੀ ਵਿਖੇ ਦੂਸਰਾ ਮਹਾਨ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਆਯੋਜਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੂਰਨ ਬ੍ਰਹਮਗਿਆਨੀ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲਿਆ ਦੀ ਰਹਿਨੁਮਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦੂਸਰਾ ਮਹਾਨ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵਲੋਂ ਡੇਰਾ ਸੰਤ ਬਾਬਾ ਦਲੀਪ ਸਿੰਘ ਜੀ ਪਿੰਡ ਸਾਹਰੀ ਵਿਖੇ ਆਯੋਜਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਨੇ ਦੱਸਿਆ ਕਿ ਸ਼ਾਮ 4 ਵਜੇ ਤੋਂ ਆਰੰਭ ਹੋ ਕੇ ਰਾਤ 10 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੀ ਆਰੰਭਤਾ ਢਾਡੀ ਕੀਰਤਪਾਲ ਸਿੰਘ ਅਤੇ ਸਿਮਰਤਪਾਲ ਸਿੰਘ ਗਗਨੌਲੀ ਵਾਲਿਆਂ ਦੇ ਜੱਥੇ ਵੱਲੋ ਢਾਡੀ ਵਾਰਾਂ ਦੁਆਰਾ ਕੀਤੀ ਗਈ।

Advertisements

ਇਸ ਉਪਰੰਤ ਭਾਈ ਮਲਕੀਤ ਸਿੰਘ ਖਾਨਪੁਰ, ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਬਾਬਾ ਰਣਜੀਤ ਸਿੰਘ ਜੀ ਡੇਰਾ ਸਿੰਘਾਂ ਸ਼ਹੀਦਾਂ ਹੁਸ਼ਿਆਰਪੁਰ, ਮੀਰੀ ਪੀਰੀ ਖਾਲਸਾ ਤੇ ਢਾਡੀ ਧਰਮਵੀਰ ਸਿੰਘ ਸ਼ੌਂਕੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਆਪਣੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਬਾਬਾ ਇੰਦਰ ਦਾਸ ਜੀ ਮੇਘੋਵਾਲ, ਮਹੰਤ ਜੈ ਰਾਮ ਜੀ ਠਾਕੁਰ ਦੁਵਾਰਾ, ਬਾਬਾ ਬਲਵੀਰ ਦਾਸ ਜੀ ਡੇਰਾ ਮਹਾਨਪੁਰੀ, ਬਾਬਾ ਕਰਮਜੀਤ ਸਿੰਘ ਜੀ, ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ, ਬਾਬਾ ਸਰਵਣ ਸਿੰਘ ਜੀ ਜੱਬੜ ਵਾਲੇ, ਬਾਬਾ ਪਰਮਿੰਦਰ ਸਿੰਘ ਜੀ ਡਗਾਣੇ ਵਾਲੇ, ਬਾਬਾ ਜਸਵਿੰਦਰ ਸਿੰਘ ਜੀ ਬਡਿਆਲਾ ਵਾਲੇ ਹਾਜ਼ਰ ਸਨ।

ਸਟੇਜ ਸੱਕਤਰ ਦੀ ਸੇਵਾ ਭਾਈ ਕਰਮਜੀਤ ਸਿੰਘ ਭਧਿਆਣੇ ਵਾਲਿਆ ਨੇ ਨਿਭਾਈ। ਜਿਨਾਂ ਨੇ ਸੁਸਾਇਟੀ ਵਲੋਂ ਕੀਤੇ ਇਸ ਉਧਮ ਦੀ ਸ਼ਲਾਘਾਂ ਕਰਨ ਦੇ ਨਾਲ-ਨਾਲ ਇਲਾਕੇ ਵਿਚ ਸੁਸਾਇਟੀ ਵੱਲੋਂ ਚੱਲ ਰਹੀਆਂ ਬੇਹਤਰੀਨ ਕਾਰਜਗੁਜਾਰਿਆ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਵੱਲੋ ਲੰਗਰ ਦੀ ਸੇਵਾ ਨਿਭਾਉਣ ਵਾਲੇ ਪਰਮਜੀਤ ਪੰਡੋਰੀ, ਜੀਤੇਂਦਰ ਅਮਰੀਕਾ, ਤਰਲੋਚਨ ਬਿੱਲਾ, ਭਾਸਕਰ ਅਮਰੀਕਾ ਦੇ ਨਾਲ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਐਸ.ਐਚ.ਓ ਮੇਹਟੀਆਣਾ, ਬਲਵਿੰਦਰ ਸਿੰਘ, ਜੱਥੇਦਾਰ ਮੰਗਲ ਸਿੰਘ, ਸੋਹਨ ਸਿੰਘ ਸਾਹਰੀ, ਮਹਿੰਦਰ ਸਿੰਘ, ਜੋਗਾ ਸਿੰਘ, ਮਨੋਹਰ ਸਿੰਘ, ਗੁਰਪਾਲ ਸਿੰਘ, ਬਿੱਟਾ ਸਾਹਰੀ, ਦੀਪੀ ਸਾਹਰੀ, ਪੰਮਾ ਕਾਹਰੀ, ਸਮੀਰ ਕੰਵਰ, ਵਰਿੰਦਰਜੀਤ ਸਿੰਘ, ਸੁਖਵਿੰਦਰ ਮਲੀ, ਜਸਵੀਰ ਖਾਨਪੁਰ ਆਦਿ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here