ਪ੍ਰਿ. ਰਚਨਾ ਨੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਵੰਡੇ ਨਿਯੁਕਤੀ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਪੰਡਤ ਜਗਤ ਰਾਮ ਸਰਕਾਰੀ ਬਹੁਤਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਇਲਿਨ ਇਲੈਕਟ੍ਰੋਵਿਕਸ ਲਿਮਿਟਡ, ਸੋਲਨ. ਹਿਮਾਚਲ ਪ੍ਰਦੇਸ਼ ਵਿੱਚ ਭਰਤੀ ਕਰਨ ਸਬੰਧੀ ਇਕ ਇੰਟਰਵਿਊ ਕੰਪਨੀ ਦੇ ਮਾਹਿਰਾਂ ਵਲੋਂ ਆਨਲਾਇਨ ਮਾਧਿਅਮ ਨਾਲ ਕੀਤੀ ਗਈ। ਇਸ ਵਿੱਚ ਉਨਾਂ ਵਲੋਂ 28 ਵਿਦਿਆਰਥੀਆਂ ਨੂੰ ਸਿਲੈਕਟ ਕਰ ਲਿਆ ਗਿਆ ਅਤੇ ਨਿਯੁਕਤੀ ਪੱਤਰ ਈਮੇਲ ਰਾਹੀਂ ਭੇਜ ਦਿੱਤੇ ਗਏ। ਇਸ ਪਿੱਛੋਂ ਸਿਲੈਕਟ ਹੋਏ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਸਬੰਧ ਵਿੱਚ ਰਚਨਾ ਕੌਰ ਨੇ ਦੱਸਿਆ ਕਿ ਲਗਭਗ ਹਰੇਕ ਇੰਜ, ਖੇਤਰ ਦਾ ਪੋਲੀਮਰ ਅਤੇ ਪਲਾਸਟਿਕ ਇੱਕ ਅਭਿੰਨ ਅੰਗ ਬਣਦਾ ਜਾ ਰਿਹਾ ਹੈ।

Advertisements

ਇਸ ਕਾਰਨ ਹੀ ਇਸ ਦੀ ਮੰਗ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ। ਇਹ ਹੋਰ ਵਾ ਗੋਰਵ ਦੀ ਗੱਲ ਹੈ ਕਿ ਪੰਜਾਬ ਭਰ ਵਿੱਚ ਪਾਲਸਟਿਕ ਟੈਕਨੋਲੋਜੀ ਦਾ ਡਿਪਲੋਮਾ ਸਿਰਫ ਇਸ ਕਾਲਜ ਵਿੱਚ ਹੀ ਚੱਲ ਰਿਹਾ ਹੈ। ਇਸ ਮੌਕੇ ਤੇ ਰੈਜੇਸ਼ ਕੁਮਾਰ ਧੁੰਨਾਂ ਮੁਖੀ ਪਲਾਸਟਿਕ ਟੈਕ. ਮੇ ਦਸਿੱਆ ਕਿ ਪਲਾਸਟਿਕ ਇੰਡਸਟਰੀ ਦਾ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਇਸ ਕਰਕੇ ਆਉਣ ਵਾਲੇ ਭਵਿੱਖ ਵਿੱਚ ਹੀ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਦੀ ਉਦਯੋਗਿਕ ਇਕਾਈਆਂ ਵਿੱਚ ਵਧਿਆ ਪਲੇਸਮੈਂਟ ਹੁੰਦੀ ਰਹੇਗੀ। ਖੁਸਬਖਤ ਸਿੰਘ, ਟ੍ਰਨਿੰਗ ਅਤੇ ਪਲੇਸਮੈਂਟ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਲਈ ਇਸ ਤਰਾਂ ਦੀਆਂ ਕੈਂਪਸ ਇੰਟਰਵਿÀ ਹਰ ਸਾਲ ਕਾਲਜ ਵਿੱਚ ਕਰਵਾਇਆਂ ਜਾਂਦੀਆਂ ਹਨ। ਇਸ ਮੌਕੇ ਤੇ ਹੋਈ ਆਨਲਾਇਨ ਬੈਠਕ ਦੌਰਾਨ ਅਸ਼ੋਕ ਰਾਣਾ, ਮੈਲੇਜਰ ਐਚਐਰ ਇਲਿਨ ਇਲੈਕਟ੍ਰੋਨਿਕਸ ਲਿਮਿਟਡ ਅਤੇ ਪੰਕਜ ਚਾਵਲਾ, ਅਸਿਸਟੈਂਟ ਟ੍ਰੇਨਿੰਗ ਤੇ ਪਲੇਸਮੈਂਟ ਅਫਸਰ ਪਲਾਸਟਿਕ ਟੈਕਨੋਲੋਜੀ, ਅਤੇ ਹੋਰ ਵਾ ਹਾਜ਼ਿਰ ਸਨ।

LEAVE A REPLY

Please enter your comment!
Please enter your name here