ਜਲਦ ਜਾਂਚ ਕਰਵਾਉਣ ਨਾਲ ਕੈਂਸਰ ਦਾ ਇਲਾਜ ਸੰਭਵ: ਡਾ. ਰਜਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮੇ ਸਿਰ ਚੇਤਨ ਹੋਣਾ ਹੀ ਬਿਮਾਰੀਆਂ ਦੀ ਕੰਟਰੋਲ ਕਰਨ ਦੀ  ਕੁੰਜੀ ਹੈ ਅਤੇ ਜਾਗਰੂਕ ਨਾਲ ਹੀ ਅਸੀ ਚੇਤਨ ਹੁੰਦੇ ਹਾਂ। ਕੌਮੀ ਕੈਸਰ ਚੇਤਨਾ ਦਿਵਸ ਮੋਕੇ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਕ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਹਸਪਤਾਲ ਵਿੱਚ ਉ. ਪੀ. ਡੀ. ਲਈ ਆਉਣ ਵਾਲੇ ਮਰੀਜਾਂ ਨੂੰ ਕੈਸਰ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ । ਹਾਜਰੀਨ ਨੂੰ ਸਬੋਧਨ ਕਰਦਿਆ ਡਾ ਰਜਿੰਦਰ ਰਾਜ ਜਿਲਾ  ਪਰਿਵਾਰ ਭਲਾਈ  ਅਫਸਰ ਨੇ ਕਿਹਾ ਕਿ ਕੈਸਰ ਦੇ ਮੁਢਲੇ ਲੱਛਣਾ ਵਿੱਚ ਦਰਦ ਕਰਦੀ ਹੋਈ ਵੱਧਦੀ ਹੋਈ ਗਿਲਟੀ ,  ਮਹਾਂਮਾਰੀ ਦੋਰਾਨ ਜਿਆਦਾ ਖੂਨ ਪੈਣਾ, ਜਖਮ ਦਾ ਜਲਦੀ ਠੀਕ ਨਾ ਹੋਣਾ , ਲਗਾਤਾਰ ਖੰਗ ਜਾ ਅਵਾਜ ਵਿੱਚ ਭਾਰੀਪਨ , ਪਿਸ਼ਾਬ ਦੇ ਨਾਲ ਖੂਨ ਆਉਣਾ , ਭੁੱਖ ਨਾ ਲੱਗਣਾ , ਵਜਨ ਦਾ ਲਗਾਤਾਰ ਘਟਣਾ , ਬਿਨਾ ਕਿਸੇ ਸਰੀਰ ਵਿੱਚ ਕਮਜੋਰੀ ਹੋਣਾ ਆਦਿ ਮੁੱਖ ਲੱਛਣ ਹਨ , ਅਤੇ ਜੇਕਰ ਕਿਸੇ ਵਿਆਕਤੀ ਵਿੱਚ ਇਸ ਤਰਾਂ ਦੇ ਲੱਛਣ ਨਜਰ ਆਉਣ ਤਾਂ ਉਸ ਨੂੰ ਤਰੁੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ ।

Advertisements

ਜਲਦ ਜਾਂਚ ਅਤੇ ਪਹਿਚਾਣ ਨਾਲ ਕੈਸਰ ਦਾ ਇਲਾਜ ਸੰਭਵ ਹੈ ਕੈਸਰ ਦੇ ਕਾਰਨਾ ਬਾਰੇ ਉਹਨਾਂ ਦੱਸਦਿਆ ਕਿਹਾ ਕਿ ਮਸਾਲੇਦਾਰ ਭੋਜਨ ਖਾਣ , ਤੰਬਾਕੂ ਅਤੇ ਸਰਾਬ ਦੀ ਜਿਆਦਾ ਵਰਤੋ , ਕੰਮ ਕਾਰ ਥਾਂ ਤੇ ਰਸਾਇਣਕ ਵਾਤਾਵਰਨ ਵਿੱਚ ਵਾਧਾ ਖਾਣ ਵਾਲੀਆਂ ਵਸਤੂਆਂ ਕੀਟਨਾਸ਼ਕ ਦਵਾਈਆਂ ਦੀ ਲੋੜ ਤੋ ਵੱਧ ਛਿੜਕਾਅ ਕਰਨਾ ਆਦਿ ਕੈਸਰ ਦੇ ਵਧਣ ਦੇ ਕਾਰਨ ਹਨ । ਡਾ ਜਸਿਵੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਬਿਮਾਰੀ ਦਾ ਸ਼ੁਰੂਆਦੀ ਪਕੜ ਹੀ ਇਸ ਦੀ ਰੋਕਥਾਮ ਹੈ । ਔਰਤਾਂ ਵਿੱਚ ਕੈਸਰ ਦੀ ਬਿਮਾਰੀ ਦੇ ਬਚਾਅ ਲਈ 35 ਸਾਲ ਦੀ ਉਮਰ ਉਪਰੰਤ ਮੈਡੀਕਲ ਜਾਂਚ ਕਰਵਾਉਣੀ ਜਰੂਰੀ ਹੈ । ਸਰੀਰਕ ਤੰਦਰੁਸਤੀ ਲਈ ਰੋਜਾਨਾ ਕਸਰਤ ਕਰਨਾ,  ਸਤੰਲਿਤ ਖੁਰਾਕ ਲੈਣਾ ਅਤੇ ਸ਼ਰਾਬ  ਤੰਬਾਕੂ , ਬੀੜੀ ਦੀ ਵਰਤੋ ਤੇ ਪਰਹੇਜ ਕਰਨਾ ਚਾਹੀਦਾ ਹੈ ।

]ਇਸ ਮੋਕੇ ਜਿਲਾ ਟੀਕਾਰਨ ਅਫਸਰ ਜੀ. ਐਸ. ਕਪੂਰ , ਡੀ. ਪੀ. ਐਮ. ਮੁਹੰਮਦ ਆਸਿਫ , ਸਹਾਇਕ ਪ੍ਰਬੰਧਿਕ ਸਿਵਲ ਹਸਪਤਾਲ ਡਾ ਸ਼ਿਪਰਾ  ਧੀਮਾਨ ,ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ,  ਅਮਨਦੀਪ ਸਿੰਘ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ , ਜਤਿੰਦਰ ਪਾਲ ਸਿੰਘ  ਉਮੇਸ਼ ਕੁਮਾਰ ਤੇ ਹੋਰ  ਐਨ. ਸੀ. ਡੀ. ਸੈਲ ਦਾ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here