Tuesday, November 3, 2026
Home Hoshiarpur ਐਸ.ਸੀ. ਉਮੀਦਵਾਰਾਂ ਲਈ 2 ਹਫ਼ਤੇ ਦੇ ਡੇਅਰੀ ਸਿਖਲਾਈ ਕੋਰਸ ਦੀ ਕੌਂਸਲਿੰਗ 13...

ਐਸ.ਸੀ. ਉਮੀਦਵਾਰਾਂ ਲਈ 2 ਹਫ਼ਤੇ ਦੇ ਡੇਅਰੀ ਸਿਖਲਾਈ ਕੋਰਸ ਦੀ ਕੌਂਸਲਿੰਗ 13 ਜਨਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਦੇ ਡੇਅਰੀ ਸਿਖਲਾਈ ਕੋਰਸ ਦੇ ਪਹਿਲੇ ਬੈਚ ਦੀ ਕੌਂਸਲਿੰਗ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 439, ਚੌਥੀ ਮੰਜਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 13 ਜਨਵਰੀ 2020 ਨੂੰ ਸਵੇਰੇ 10 ਵਜੇ ਰੱਖੀ ਗਈ ਹੈ। ਇਸੇ ਲੜੀ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਲਾਭਪਾਤਰੀਆਂ ਵਾਸਤੇ ‘ਸਕੀਮ ਫ਼ਾਰ ਪ੍ਰਮੋਸ਼ਨ ਆਫ਼ ਡੇਅਰੀ ਫਾਰਮਿੰਗ ਐਜ ਲਿਵਲੀਹੁਡ’ ਉਲੀਕੀ ਗਈ ਹੈ।

Advertisements

ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ  ਜ਼ਿਲੇ ਦੇ ਸਿਰਫ ਉਸ ਯੋਗ ਐਸ.ਸੀ. ਉਮੀਦਵਾਰ ਨੂੰ ਇਹ ਸਹੂਲਤ ਦਿੱਤੀ ਜਾਣੀ ਹੈ, ਜੋ ਘੱਟੋ-ਘੱਟ ਪੰਜਵੀਂ ਪਾਸ, ਦਿਹਾਤੀ ਪਿਛੋਕੜ, ਉਮਰ 18 ਤੋਂ 50 ਸਾਲ, ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਦੀ ਯੋਗਤਾ ਪੂਰੀ ਕਰਦਾ ਹੋਵੇ। ਉਹਨਾਂ ਦੱਸਿਆ ਕਿ ਇਸ ਕੌਂਸਲਿੰਗ ਲਈ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦਾ ਸਰਟੀਫਿਕੇਟ, ਆਧਾਰ ਕਾਰਡ, ਐਸ.ਸੀ. ਸਰਟੀਫਿਕੇਟ ਅਤੇ ਇਕ ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਉਣ।

ਉਹਨਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਮੁਫ਼ਤ ਸਿਖਲਾਈ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਦਿੱਤੀ ਜਾਵੇਗੀ। ਇਸ ਦੌਰਾਨ ਉਹਨਾਂ ਨੂੰ 2 ਹਜ਼ਾਰ ਵਜੀਫਾ, ਦੁਪਹਿਰ ਦਾ ਖਾਣਾ ਚਾਹ-ਪਾਣੀ ਆਦਿ ਮੁਫ਼ਤ ਦਿੱਤਾ ਜਾਵੇਗਾ ਅਤੇ ਕਰਜ਼ਾ ਲੈਣ ‘ਤੇ 33 ਪ੍ਰਤੀਸ਼ਤ ਸਬਸਿਡੀ ਨਾਬਾਰਡ ਸਕੀਮ ਅਧੀਨ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 01882-220025 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here