ਪੰਜਾਬ ਨੈਸ਼ਨਲ ਬੈਂਕ ਵਲੋਂ ਪਿੰਡ ਖੱਖ ‘ਚ ਗ੍ਰਾਮ ਸੰਪਰਕ ਮੁਹਿੰਮ ਤਹਿਤ ਕੈਂਪ ਸ਼ਨੀਵਾਰ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਗ੍ਰਾਮ ਸੰਪਰਕ ਮੁਹਿੰਮ ਤਹਿਤ ਪਿੰਡ ਖੱਖ ਵਿਖੇ 7 ਨਵੰਬਰ ਨੂੰ ਸਵੇਰੇ 10 ਵਜੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਥੇ ਬੈਂਕ ਵਲੋਂ ਐਮ.ਐਸ.ਐਮ.ਈ., ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਵੱਖ-ਵੱਖ ਕੈਟਾਗਰੀਆਂ ਤਹਿਤ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮੌਕੇ ‘ਤੇ ਯੋਗ ਉਮੀਦਵਾਰਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਜਾਣਗੇ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਡਿਸਟ੍ਰਿਕਟ ਮੈਨੈਜਰ ਆਰ.ਕੇ. ਚੋਪੜਾ ਨੇ ਦੱਸਿਆ ਕਿ ਇਹ ਕੈਂਪ ਪਿੰਡ ਖੱਖ ਦੇ ਕਬੱਡੀ ਗਰਾਊਂਡ ਵਿੱਚ ਲਗਾਇਆ ਜਾਵੇਗਾ ਜਿਸ ਵਿੱਚ ਬੈਂਕ ਦੇ ਹੁਸ਼ਿਆਰਪੁਰ ਸਰਕਲ ਦੇ ਮੁੱਖ ਪ੍ਰਬੰਧਕ ਡਾ. ਰਾਜੇਸ਼ ਪ੍ਰਸ਼ਾਦ ਹੋਰਨਾਂ ਅਧਿਕਾਰੀਆਂ ਸਮੇਤ ਐਮ.ਐਸ.ਐਮ.ਈ., ਖੇਤੀਬਾੜੀ ਕਰਜ਼ੇ, ਸਮਾਜ ਭਲਾਈ ਸਕੀਮਾਂ ਆਦਿ ਲਈ ਕਰਜ਼ਿਆਂ ਬਾਰੇ ਕੇਸਾਂ ਨੂੰ ਮੌਕੇ ‘ਤੇ ਹੀ ਮਨਜ਼ੂਰੀ ਦੇਣਗੇ। ਉਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ।

LEAVE A REPLY

Please enter your comment!
Please enter your name here