ਵੱਧ ਰਹੀ ਮਹੰਗਾਈ ਨੇ ਆਮ ਲੋਕਾਂ ਦਾ ਕੱਢਿਆ ਕਚੂੰਬਰ: ਕੁਲਵੰਤ ਸੈਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੁਲਵੰਤ ਸਿੰਘ ਸੈਣੀ ਪ੍ਰਧਾਨ ਸੈਣੀ ਜਾਗਰਿਤੀ ਮੰਚ ਨੇ ਆਪਣੇ ਬਿਆਨ ਰਾਂਹੀ ਚੋਣਾ ਜਿਤ ਕੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੇ ਭੜਾਸ ਕਢਦਿਆਂ ਕਿਹਾ ਕਿ ਵੋਟਾਂ ਲੈਣ ਵੇਲੇ ਇਹਨਾਂ ਸਿਆਸੀ ਲੋਕਾਂ ਦਾ ਵਤੀਰਾ ਕੁਝ ਹੋਰ ਹੁੰਦਾ ਹੈ ਅਤੇ ਜਿਤਣ ਤੋਂ ਬਆਦ ਇਹ ਲੋਕਾਂ ਨੂੰ ਛੱਡ ਕੇ ਰਿਫ ਪਾਰਟੀ ਦੇ ਹੋ ਜਾਂਦੇ ਹਨ। ਇਹਨਾਂ ਨੂੰ ਲੋਕਾਂ ਨਾਲ ਕਿਤੇ ਵਾਅਦੇ ਬਿਲਕੁਲ ਭੁੱਲ ਜਾਂਦੇ ਹਨ।

Advertisements

ਇਹਨਾਂ ਨੂੰ ਯਾਦ ਸਿਰਫ ਆਪਣੀ ਪਾਰਟੀ ਦੇ ਕੰਮ ਯਾਦ ਰਹਿੰਦੇ ਹਨ। ਜਿਤਣ ਤੋਂ ਪਹਿਲਾਂ ਇਹ ਸਿਆਸੀ ਲੋਗ ਲੋਕਾਂ ਨੂੰ ਵਿਸ਼ਵਾਸ ਦਵਾਊਣਗੇ, ਪ੍ਰਰੰਤੂ ਜਿਤਣ ਤੋਂ ਬਾਅਦ ਸਭ ਕੁੱਛ ਭੁੱਲ ਜਾਂਦਾ ਹੈ। ਇਹਨਾਂ ਲੋਕਾਂ ਨੂੰ ਆਉਣ ਵਾਲੇ ਭਵਿਖ ਵਿੱਚ ਜੋ ਯੂਥ ਦੀ ਜਰੂਰਤ ਹੈ ਪ੍ਰਰੰਤੂ ਸਾਰਾ ਯੂਥ ਬਾਹਰਲੇ ਮੁਲਕਾਂ ਵਿੱਚ ਚਲਿਆ ਗਿਆ ਹੈ। ਮਹੰਗਾਈ ਦਿਨੋਂ ਦਿਨ ਵੱਧ ਰਹੀ ਹੈ ਪ੍ਰਰੰਤੂ ਇਹਨਾਂ ਉਪਰ ਕੋਈ ਅਸਰ ਨਹੀਂ। ਮਹੰਗਾਈ ਦੀ ਮਾਰ ਹੇਠਾਂ ਕਿਸਾਨ, ਮਜਦੂਰ, ਨੌਕਰੀ ਕਰਨ ਵਾਲੇ ਸਾਰੀਆਂ ਦਾ ਬੁਰਾ ਹਾਲ ਹੈ। ਪ੍ਰੰਰਤੂ ਇਹਨਾਂ ਦਾ ਸਾਰਾ ਕੁਝ ਫ੍ਰੀ ਹੋਣ ਕਰਕੇ ਕੋਈ ਫਰਕ ਨਹੀ ਪੈਂਦਾ। ਹਰ ਬਿਰਾਦਰੀ ਅਤੇ ਹਰ ਕੈਟਾਗਰੀ ਦੇ ਲੋਗਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਊਣ ਵਾਲੀਆਂ ਚੋਣਾ ਤੋਂ ਪਹਿਲਾਂ ਜੋ ਵੀ ਪਾਰਟੀ ਆਪਦੇ ਪਾਸ ਆਂਦੀ ਹੈ ਉਸ ਨੂੰ ਸਵਾਲ ਕੀਤਾ ਜਾਵੇ ਕਿ ਜਿਸ ਤਰਾਂ ਤੁਸੀ ਸਾਡੇ ਪੜੇ ਲਿਖੇ ਬੱਚੇ ਠੇਕੇਦਾਰੀ ਸਿਸਟਮ ਵਿੱਚ ਲਿਆਂਦੇ ਹਨ ਇਸ ਲਈ ਆਉਣ ਵਾਲੀ ਸਰਕਾਰ ਵੀ ਠੇਕੇ ਤੇ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here