ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਮਿਨੀ ਸੈਕਟ੍ਰੀਏਟ ਅੱਗੇ ਦਿੱਤਾ ਰੋਸ਼ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਚੰਡੀਗੜ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮਿਨੀ ਸੈਕਟ੍ਰੀਏਟ ਹੁਸ਼ਿਆਰਪੁਰ ਅੱਗੇ ਜ਼ਿਲਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਸ ਰੋਸ਼ ਧਰਨੇ ਦੀ ਪ੍ਰਧਾਨਗੀ ਫਰੰਟ ਦੇ ਕਨਵੀਨਰ ਰਾਮ ਜੀ ਦਾਸ ਚੌਹਾਨ, ਕੁਲਵੰਤ ਸਿੰਘ ਸੈਣੀ, ਸੂਰਜ ਪ੍ਰਕਾਸ਼ ਆਨੰਦ ਵੱਲੋਂ ਕੀਤੀ ਗਈ  ਵਿਸ਼ੇਸ਼ ਤੌਰ ਤੇ ਪਹੁੰਚੇ ਫਰੰਟ ਦੇ ਸੂਬਾਈ ਆਗੂ ਤੀਰਥ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਰੋਸ਼ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਹਰ ਤਰਾਂ ਦੇ ਪੱਕੇ ਕੀਤੇ ਜਾਣ  ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਰੋਕੀਆਂ ਡੀ ਏ ਬਹਾਲ ਕੀਤਾ ਜਾਵੇ, ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕੀਤੀ ਜਾਵੇ, ਕਿਸਾਨ ਵਿਰੋਧੀ ਬਿਲ ਰੱਦ ਕੀਤੇ ਜਾਣ।

Advertisements

ਇਸ ਮੌਕੇ ਆਗੂਆਂ ਬੋਲਦਿਆਂ ਕਿਹਾ ਕਿ ਪਟਿਆਲਾ ਵਿੱਚ 9 ਨਵੰਬਰ ਨੂੰ ਹੋਣ ਵਾਲੀ ਰੈਲੀ  ਅਤੇ 26 ਨਵੰਬਰ ਨੂੰ ਦੇਸ਼ ਦੀਆਂ ਕੌਮੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫਡਰੇਸ਼ਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਤੇ ਸੂਰਜ ਪ੍ਰਕਾਸ਼ ਆਨੰਦ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ,  ਕੁਲਵੰਤ ਸਿੰਘ ਸੈਣੀ  ਕਨਵੀਨਰ, ਰਾਮਜੀ ਦਾਸ ਜ਼ਿਲਾ ਕਨਵੀਨਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here