ਅਧਿਆਪਕ ਦਲ ਨੇ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਭੇਜਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਧਿਆਪਕ ਦਲ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਸਰਦਾਰ ਈਸ਼ਰ ਸਿੰਘ ਮੰਝਪੁਰ ਸਰਪ੍ਰਸਤ (ਜਨਰਲ) ਹੁਸ਼ਿਆਰਪੁਰ ਵੱਲੋਂ ਡੀਸੀ ਨੂੰ ਦਿੱਤਾ ਗਿਆ। ਜਿਸ ਵਿਚ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਅਤੇ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨ ਸਬੰਧੀ, ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ, ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਡਵਿਲਪਮੈਂਟ ਟੈਕਸ ਬੰਦ ਕਰਾਉਣ, ਹਰ ਵਰਗ ਦੀਆਂ ਤਰੱਕੀਆਂ ਸਬੰਧੀ, ਪਰਖ ਕਾਲ ਸਮੇਂ ਪੂਰੀ ਤਨਖ਼ਾਹ ਦੇਣ ਸਬੰਧੀ। ਨਵੀਂ ਭਰਤੀ ਰੈਗੂਲਰ ਅਤੇ ਪੂਰੇ ਗ੍ਰੇਡ ਵਿਚ ਕਰਾਉਣ ਸਬੰਧੀ ਹਰੇਕ ਸਕੂਲ ਵਿਚ ਦਰਜਾ ਚਾਰ ਦੇਣ ਸਬੰਧੀ, ਬਦਲੀਆਂ ਦੀ ਪਾਲਿਸੀ ਸਰਲ ਅਤੇ 13R ਸਰਲ ਕੀਤੀ ਜਾਵੇ।

Advertisements

ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਬੰਦ ਕਰਵਾਉਣ ਅਤੇ ਹੋਰ ਭਖਦੀਆਂ ਮੰਗਾਂ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ. ਈਸ਼ਰ ਸਿੰਘ ਮੰਝਪੁਰ ਸਰਪ੍ਰਸਤ ਅਧਿਆਪਕ ਦਲ ਪੰਜਾਬ, ਸਕੱਤਰ ਜਨਰਲ ਸਰਦਾਰ ਦਰਸ਼ਨ ਸਿੰਘ, ਜ਼ਿਲਾ ਪ੍ਰਧਾਨ ਸਰਦਾਰ ਉਂਕਾਰ ਸਿੰਘ ਸੂਸ ਤੋਂ ਇਲਾਵਾ ਗੁਰਜੀਤ ਸਿੰਘ ਨਿੱਝਰ, ਰਮਨ ਕੁਮਾਰ ਐਰੀ, ਸਰਬਜੀਤ ਸਿੰਘ ਕੰਗ, ਜਗਜੀਤ ਸਿੰਘ, ਸੁਭਾਸ਼ ਚੰਦ, ਜਸਵਿੰਦਰ ਫ਼ਤਿਹਪੁਰ, ਜਸਵੀਰ ਸਿੰਘ ਕਹਾਰਪੁਰੀ, ਇਕਬਾਲ ਸਿੰਘ ਦਸੂਹਾ, ਸੀਮਾ ਸ਼ਰਮਾ, ਅੰਕਿਤ ਰਾਣੀ, ਸੁਖਵਿੰਦਰ ਕੌਰ, ਸੁਦੇਸ਼  ਕੁਮਾਰੀ, ਨਰਿੰਦਰ ਕੌਰ, ਰੀਟਾ ਰਾਣੀ, ਕੁਲਵੰਤ ਸਿੰਘ ਅਤੇ ਸਰਬਜੀਤ ਸਿੰਘ ਗੜਸ਼ੰਕਰ, ਪਿਆਰਾ ਰਾਮ 2P5O, ਸੁਖਵਿੰਦਰ ਸਿੰਘ ਸਹੋਤਾ, ਜਸਬੀਰ ਕੌਰ, ਮਾਹਿਲਪੁਰ, ਸੁਰਿੰਦਰ ਸਿੰਘ ਮਾਹਿਲਪੁਰ, ਜਸਵੀਰ ਸਿੰਘ ਖਰਲ, ਬ੍ਰਿਜੇਸ਼ ਕੌਸ਼ਲ, ਹਰਦੇਵ ਕੁਮਾਰ, ਨਵਜਿੰਦਰ ਮੋਹਨ ਸਿੰਘ, ਮਹਿੰਦਰ ਸਿੰਘ ਬੱਲੋਵਾਲ, ਕਰਨੈਲ ਸਿੰਘ ਮਠਾਰੂ, ਦਵਿੰਦਰ ਸਿੰਘ ਸ਼ਾਮ ਚੁਰਾਸੀ, ਸੁਰਿੰਦਰ ਸਿੰਘ ਸੋਢੀ ਟਾਂਡਾ, ਬਲਜੀਤ ਕੌਰ, ਪਰਮਜੀਤ ਕੌਰ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here