ਸਿਹਤ ਵਿਭਾਗ ਨੇ ਵਿਸ਼ਵ ਯੂਨੋਸਿਸ ਦਿਵਸ ਤੇ ਜਾਗਰੁਕਤਾ ਗੀਤਵਿਧੀ ਦਾ ਕੀਤਾ ਆਯੋਜਨ

ਹੁਸ਼ਿਆਰਪੁਰ 6 ਜੁਲਾਈ: ਵਿਸ਼ਵ ਯੂਨੋਸਿਸ ਦਿਵਸ ਮੋਕੇ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਸਿਹਤ ਕਰਮੀਆ ਲਈ ਇੱਕ ਜਾਗਰੂਕਤਾ ਗਤੀਵਿਧੀ ਜਿਲਾਂ ਸਿਖਲਾਈ ਕੇਦਰ ਵਿੱਖੇੋ ਕੀਤੀ ਗਈ । ਜਿਸ ਵਿੱਚ ਡਾ ਹਰਬੰਸ ਕੋਰ ਡਿਪਟੀ ਮੈਡੀਕਲ ਕਮਿਸ਼ਨਰ ਡਾ ਡੀ. ਪੀ. ਸਿੰਘ ਜਿਲਾਂ ਐਪੀਡੀਮੋਲੋਜਿਸਟ, ਡਾ ਸ਼ਲੇਸ਼ ਕੁਮਾਰ ਆਦਿ ਹਾਜਰ ਸਨ।

Advertisements

ਇਸ ਮੋਕੇ ਹਾਜਰੀਨ ਨੂੰ ਸਬੋਧਨ ਕਰਦਿਆ ਸਿਵਲ ਸਰਜਨ ਨੇ ਕਿਹਾ ਕਿ ਯੂਨੋਸਿਸ ਜਾਨਵਰਾਂ ਤੋ ਮੁਨੱਖਾਂ ਵਿੱਚ ਫੈਲਣ ਵਾਲੀ ਬਿਮਾਰੀ ਹੈ ਜੋ ਵਾਇਰਸ , ਬੈਕਟੀਰੀਆਂ , ਪਰਜੀਵੀ ਅਤੇ ਮੱਛਰਾਂ ਰਾਹੀ ਜੁਨੈਟਿਕ ਰੋਗ ਜਿਵੇ ਈਬੋਲਾ , ਸਵਾਈਨ ਫਲੂ ਸਰਕਬ ਟਾਇਫਸ ਅਤੇ ਹਲਕਾਅ ਆਦਿ ਹੁੰਦੇ ਹਨ । ਇਹਨਾਂ ਬਿਮਾਰੀਆਂ ਤੋ ਬਚਣ ਲਈ ਜੇਕਰ ਸਾਡੇ ਘਰ ਵਿੱਚ ਪਾਲਤੂ ਜਾਨਵਰ ਹੈ ਤਾਂ ਉਸ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਜਨਵਰਾਂ ਨੂੰ ਛੂਹਣ ਤੇੋ ਬਆਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ । ਜੇਕਰ ਕੁੱਤੇ ਬਿੱਲੀ ਜਾਂ ਨੇਬਲੇ ਨੇ ਕੱਟ ਹੋਵੇ ਤਾਂ ਜਖਮ ਨੂੰ ਚੰਗੀ ਤਰਾਂ ਸਾਫ ਕਰਨ ਤੇ ਬਆਦ ਤਰੰਤ ਡਾਕਟਰੀ ਸਹਾਇਤਾ ਲਈ ਜਾਵੇ ।

ਉਹਨਾਂ ਇਹ ਵੀ ਕਿਹਾ ਘਰਾਂ ਵਿੱਚ ਰੱਖੇ ਜਾਣ ਵਾਲੇ ਪਾਲਤੂ ਜਾਨਵਰਾਂ ਦੀ ਵੈਟਨਰੀ ਡਾਕਟਰ ਪਾਸੇ ਸਮੇ ਸਮੇ ਚੈਕਅਪ ਅਤੇ ਹਲਕਾਅ ਤੇ ਬਚਾਅ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ । ਇਸ ਮੋਕੇ ਡਾਂ ਸ਼ਲੇੇਸ਼ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੋਰਾਨ ਯੂਨੋਸਿਸ ਰੋਗਾਂ ਤੋ ਬਚਾਅ ਲਈ ਨਿਜੀ ਸਾਫ ਸਫਾਈ ਦੇ ਨਾਲ ਪਾਲਤੂ ਜਨਵਰਾਂ ਛੂਹੇ / ਸੂੰਘੇ ਗਏ ਖਾਦ ਪਦਾਰਥਾਂ ਦਾ ਸੇਵਨ ਨਾ ਕੀਤਾ ਜਾਵੇ ਅਤੇ ਇਹਨਾਂ ਦੀ ਸਭਾਲ ਉਪਰੰਤ ਆਪਣੇ ਹੱਥਾਂ ਨੂੰ ਸਮੇ ਸਮੇ ਸਿਰ ਸਾਫ ਰੱਖਿਆ ਜਾਵੇ ।

LEAVE A REPLY

Please enter your comment!
Please enter your name here