ਪਠਾਨਕੋਟ: ਸਰਕਾਰੀ ਸਕੂਲਾਂ ਵਿੱਚ 5 ਕਰੋੜ 51 ਲੱਖ 50 ਹਜਾਰ ਦੀ ਰਾਸ਼ੀ ਨਾਲ ਕਰਵਾਏ ਜਾਣਗੇ 477 ਵਿਕਾਸ ਕਾਰਜ: ਸੁਰਿੰਦਰ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)- ਕਮ- ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਨਰੇਗਾ ਅਧੀਨ ਚਲ ਰਹੇ ਜਿਲਾ ਪਠਾਨਕੋਟ ਵਿੱਚ ਵਿਕਾਸ ਕਾਰਜਾਂ ਦਾ ਰੀਵਿਓ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫਤਰ ਸਰਨਾ ਵਿਖੇ ਇੱਕ ਰੀਵਿਓ ਮੀਟਿੰਗ ਆਯੋਜਿਤ ਕੀਤੀ। ਇਸ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ, ਹਰਪ੍ਰੀਤ ਸਿੰਘ ਬੀ.ਡੀ.ਪੀ.ਓ. ਪਠਾਨਕੋਟ, ਨੀਰੂ ਬਾਲਾ ਬੀ.ਡੀ.ਪੀ.ਓ. ਧਾਰ ਕਲਾ, ਵਿਜੈ ਕੁਮਾਰ ਬੀ.ਡੀ.ਪੀ.ਓ. ਘਰੋਟਾ, ਪ੍ਰਭਦੀਪ ਸਿੰਘ ਬੀ.ਡੀ.ਪੀ.ਓ. ਸੁਜਾਨਪੁਰ, ਸੁਰੇਸ ਕੁਮਾਰ ਬੀ.ਡੀ.ਪੀ.ਓ. ਨਰੋਟ ਜੈਮਲ ਸਿੰਘ, ਜੋਗਿੰਦਰ ਕੌਰ ਬੀ.ਡੀ.ਪੀ.ਓ. ਬਮਿਆਲ, ਨਿਧੀ ਮਹਿਤਾ ਜਿਲਾ ਕੋਆਰਡੀਨੇਟਰ ਨਰੇਗਾ ਪਠਾਨਕੋਟ, ਮੀਨਾਕਸੀ, ਇਸਾ ਮਹਾਜਨ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ।

Advertisements

ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)- ਕਮ- ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਆਉਂਣ ਵਾਲੇ ਦਿਨਾਂ ਵਿੱਚ ਜਿਲਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ 5 ਕਰੋੜ 51 ਲੱਖ 50 ਹਜਾਰ ਦੀ ਰਾਸ਼ੀ ਨਾਲ 477 ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਕਿਹੜੇ ਕੰਮ ਕਰਵਾਉਂਣ ਵਾਲੇ ਹਨ ਇਸ ਲਈ ਜਿਲ•ਾ ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕਰਕੇ ਆਉਂਣ ਵਾਲੇ 15 ਦਿਨਾਂ ਦੇ ਅੰਦਰ ਅੰਦਰ ਕੰਮਾਂ ਨੂੰ ਸੁਰੂ ਕਰਵਾਇਆ ਜਾਵੇ।  ਉਨਾਂ ਦੱਸਿਆ ਕਿ ਨਰੇਗਾ ਅਧੀਨ ਸਰਕਾਰੀ ਸਕੂਲਾਂ ਵਿੱਚ ਜਰੂਰਤ ਅਨੁਸਾਰ ਸਕੂਲਾਂ ਦੀ ਚਾਰ ਦਿਵਾਰੀ, ਕਿਚਨ ਸੈਡ, ਮਲਟੀ ਟਾਈਲਟ, ਪੋਦੇ ਲਗਾਉਂਣਾ, ਆਂਗਣਬਾੜੀ ਸੈਂਟਰਾਂ ਦੀ ਰਿਪੇਅਰ, ਜਿਨਾਂ ਸਕੂਲਾਂ ਵਿੱਚ ਫਰਸ ਕੱਚੇ ਹਨ ਉਨਾਂ ਨੂੰ ਪੱਕਿਆ ਕਰਵਾਉਂਣਾ, ਇਸ ਤੋਂ ਇਲਾਵਾ ਲੋੜ ਅਨੁਸਾਰ ਟਾਈਲ ਆਦਿ ਲਗਾਉਂਣ ਦੇ ਕੰਮ ਸਾਮਲ ਹਨ। ਉਨਾਂ ਕਿਹਾ ਕਿ ਇਹ ਵਿਕਾਸ ਕਾਰਜ ਜਲਦੀ ਸੁਰੂ ਕੀਤੇ ਜਾਣਗੇ ਅਤੇ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਪੂਰੇ ਕੀਤੇ ਜਾਣਗੇ।

ਉਨਾਂ ਮੀਟਿੰਗ ਦੋਰਾਨ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹਰ ਰੋਜ ਕਰੀਬ 4000 ਲੇਬਰ ਨੂੰ ਨਿਯਮਾਂ ਦੇ ਅਨੁਸਾਰ ਕੰਮ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਦੋਰਾਨ ਅਸੀਂ ਸਾਰੇ ਕਰੋਨਾ ਮਹਾਂਮਾਰੀ ਦੇ ਵਿੱਚੋਂ ਗੁਜਰੇ ਹਾਂ ਅਤੇ ਗੁਜਰ ਰਹੇ ਹਾਂ। ਇਸ ਦੋਰਾਨ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਕੰਮ ਦੀ ਲੋੜ ਹੈ। ਉਨਾਂ ਕਿਹਾ ਕਿ ਪਿੰਡਾਂ ਵਿੱਚ ਜਿਆਦਾ ਤੋਂ ਜਿਆਦਾ ਵਿਕਾਸ ਕਾਰਜ ਨਰੇਗਾ ਅਧੀਨ ਕਰਵਾ ਕੇ ਇਨਾ ਲੋਕਾਂ ਨੂੰ ਰੁਜਗਾਰ ਮੁਹੇਈਆਂ ਕਰਵਾਇਆ ਜਾਵੇ ਅਤੇ ਇਸ ਦੇ ਨਾਲ ਹੀ ਵਿਕਾਸ ਕਾਰਜਾਂ ਵਿੱਚ ਵੀ ਤੇਜੀ ਆਏਗੀ। ਮੀਟਿੰਗ ਦੋਰਾਨ ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਣ ਅਤੇ ਜਿਲ•ਾ ਪਠਾਨਕੋਟ ਵਿੱਚ ਜਿਲਾ ਪ੍ਰੀਸਦ ਦੁਆਰਾ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਵੀ ਰੀਵਿਓ ਕੀਤਾ ਗਿਆ ਅਤੇ ਸਮੇਂ ਰਹਿੰਦਿਆਂ ਵਿਕਾਸ ਕਾਰਜ ਸੁਰੂ ਕਰਵਾ ਕੇ ਨਿਰਧਾਰਤ ਸਮੇਂ ਤੇ ਪੂਰੇ ਕਰਨ ਦੀ ਵੀ ਹਦਾਇਤ ਕੀਤੀ।

LEAVE A REPLY

Please enter your comment!
Please enter your name here