ਸੈਂਟਰਲ ਕੋਆਪ੍ਰੇਟਿਵ ਬੈਂਕ ਨੇ ਗ੍ਰਾਹਕਾਂ ਦਾ ਵਿਸ਼ਵਾਸ ਜਿੱਤ ਕੇ ਅਮਾਨਤਾਂ ਇਕੱਤਰ ਕਰਨ ਵਿੱਚ ਕਾਇਮ ਕੀਤਾ ਮੀਲਪੱਥਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ ਜ਼ਿਲਾ ਮੈਨੇਜਰ ਰਾਜੀਵ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਅਮਾਨਤਾਂ ਇਕੱਤਰ ਕਰਨ ਦੇ ਮਾਮਲੇ ਵਿੱਚ ਪਹਿਲਾਂ ਹੀ ਪੰਜਾਬ ਦੇ ਦੂਸਰੇ ਜਿਲਾ ਕੇਂਦਰੀ ਸਹਿਕਾਰੀ ਬੈਂਕਾਂ ਤੋ ਅੱਗੇ ਚੱਲ ਰਿਹਾ ਸੀ। ਹੁਣ ਦੁਬਾਰਾ ਫਿਰ ਬੈਂਕ ਨੇ ਤਰੱਕੀ ਦੀਆਂ ਪੁਲਾਘਾਂ ਪੁੱਟਦੇ ਹੋਏ ਅਤੇ ਆਪਣੇ ਗ੍ਰਾਹਕਾਂ ਦਾ ਵਿਸ਼ਵਾਸ ਜਿੱਤਦੇ ਹੋਏ ਅਮਾਨਤਾਂ 2000 ਕਰੋੜ ਰੁਪਏ ਨੂੰ ਪਾਰ ਕਰ ਗਈਆਂ ਹਨ। ਅਮਾਨਤਾਂ ਵਿੱਚ ਹੋਇਆ ਇਹ ਵਾਧਾ ਇਸ ਗੱਲ ਦਾ ਪ੍ਰਤੀਕ ਹੈ ਕਿ ਗ੍ਰਾਹਕਾਂ ਦਾ ਇਸ ਬੈਂਕ ਪ੍ਰਤੀ ਵਿਸ਼ਵਾਸ ਵਧਿਆ ਹੈ।

Advertisements

ਇਹ ਬੈਂਕ ਸਟਾਫ ਦੀ ਬਹੁਤ ਜ਼ਿਆਦਾ ਘਾਟ ਹੋਣ ਦੇ ਬਾਵਜੂਦ ਵੀ ਮੌਜੂਦਾ ਸਟਾਫ ਦੀ ਮਿਹਨਤ ਸਦਕਾ ਹੁਸ਼ਿਆਰਪੁਰ ਜ਼ਿਲੇ ਅੰਦਰ ਆਪਣੀਆਂ 66 ਸ਼ਾਖਾਵਾਂ ਰਾਹੀਂ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।ਬੈਂਕ ਜਿੱਥੇ ਗ੍ਰਾਹਕਾਂ ਨੂੰ ਅਮਾਨਤਾਂ ਤੇ ਵਧੀਆ ਵਿਆਜ ਦਰ ਦੇ ਰਿਹਾ ਹੈ, ਉਥੇ ਘਟਦੀਆਂ ਵਿਆਜ ਦਰਾਂ ਦੇ ਬਾਵਜੂਦ ਵੀ ਬੈਂਕ ਆਪਣੇ ਗ੍ਰਾਹਕਾਂ ਨੂੰ ਸਸਤੀਆਂ ਵਿਆਜ ਦਰਾਂ ਤੇ ਵੱਖ ਕਰਜ਼ਾ ਸਕੀਮਾਂ ਜਿਵੇਂ ਕਿ ਨਾਨ-ਫਾਰਮ ਸੈਕਟਰ, ਰਿਵਾਲਵਿੰਗ ਕੈਸ਼ ਕਰੈਡਿਟ ਲਿਮਿਟ, ਕੈਸ਼ ਕਰੈਡਿਟ ਲਿਮਟ ਵਾਪਾਰੀਆਂ, ਹਾਊਸ ਬਿਲਡਿੰਗ ਲੋਨ, ਸੈਲਰੀ ਅਰਨਰ ਲੋਨ, ਪਰਸਨਲ ਲੋਨ, ਸੈਲਫ ਹੈਲਪ ਗਰੁੱਪ, ਸਹਿਕਾਰੀ ਗਰੀਨ ਐਨਰਜੀ(ਸੋਲਰ ਪਲਾਂਟ), ਈ-ਰਿਕਸ਼ਾ, ਕੋਆਪ੍ਰੇਟਿਵ ਲਿਕੁਡਿਟੀ ਫਸਿਲਟੀ, ਮੀਡੀਅਮ ਟਰਮ ਲੋਨ ਟੂ ਫਾਰਮਰ ਆਦਿ ਤਹਿਤ ਕਰਜ਼ੇ ਮੁਹੱਈਆ ਕਰਵਾ ਰਿਹਾ ਹੈ।ਬੈਂਕ ਨੇ ਜੁਆਇੰਟ ਲਾਇਬਿਲਟੀਜ਼ ਗਰੁੱਪ ਸਕੀਮ ਤਹਿਤ 229 ਗਰੱਪਾਂ ਨੂੰ ਮਬਲਗ 421867 ਲੱਖ ਰੁਪਏ, ਈ-ਰਿਕਸ਼ਾ 64 ਕੇਸ ਮਬਲਗ 62885 ਲੱਖ ਰੁਪਏ ਅਤੇ ਸਹਿਕਾਰੀ ਗਰੀਨ ਐਨਰਜ (ਸੋਲਰ ਪਲਾਂਟ) ਦੇ 10 ਕੇਸ ਮਬਲਗ 21862 ਲੱਖ ਰੁਪਏ ਜ਼ਾਰੀ ਕੀਤੇ ਹਨ। ਬੈਂਕ ਦੀ ਮੈਨੇਜਮੈਂਟ ਵੱਲੋਂ ਗ੍ਰਾਹਕਾਂ ਨੂੰ ਬੈਂਕ ਪ੍ਰਤੀ ਦਿਖਾਏ ਗਏ ਵਿਸ਼ਵਾਸ ਅਤੇ ਬੈਂਕ ਸਟਾਫ ਵੱਲੋਂ ਨਿਭਾਈ ਗਈ ਸ਼ਲਾਘਾਯੋਗ ਸੇਵਾ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here